ਟੀਵੀ ਅਦਾਕਾਰਾ ਮੋਹਿਨਾ ਕੁਮਾਰੀ ਨੇ ਫੈਨਜ਼ ਨਾਲ ਸ਼ੇਅਰ ਕੀਤੀ ਆਪਣੇ ਬੇਬੀ ਸ਼ਾਵਰ ਦੀ ਵੀਡੀਓ, ਫੈਨਜ਼ ਦੇ ਰਹੇ ਵਧਾਈ

written by Pushp Raj | April 04, 2022

' ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸ਼ੋਅ ਨਾਲ ਮਸ਼ਹੂਰ ਹੋਈ ਟੀਵੀ ਅਦਾਕਾਰਾ ਮੋਹਿਨਾ ਕੁਮਾਰੀ ਜਲਦ ਹੀ ਮਾਂ ਬਨਣ ਵਾਲੀ ਹੈ। ਵਿਆਹ ਤੋਂ ਬਾਅਦ ਹੀ ਮੋਹਿਨਾ ਨੇ ਟੀਵੀ ਜਗਤ ਤੋਂ ਦੂਰੀ ਬਣਾ ਲਈ ਸੀ ਪਰ ਮੋਹਿਨਾ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਰੁਬਰੂ ਹੁੰਦੀ ਰਹਿੰਦੀ ਹੈ। ਮੋਹਿਨਾ ਨੇ ਆਪਣੇ ਬੇਬੀ ਸ਼ਾਵਰ ਦੀ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image From instagram

ਮੋਹਿਨਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਇਸ ਦੌਰਾਨ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਰਪ੍ਰਾਈਜ਼ ਬੇਬੀ ਸ਼ਾਵਰ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ।

ਮੋਹਿਨਾ ਕੁਮਾਰੀ ਦਾ ਪੂਰਾ ਪਰਿਵਾਰ ਆਪਣੇ ਘਰ ਨਿੱਕੇ ਮਹਿਮਾਨ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਮੋਹਿਨਾ ਨੇ ਫਰਵਰੀ 'ਚ ਹੀ ਆਪਣੀ ਪ੍ਰੈਗਨੈਂਸੀ ਦੀ ਖਬਰ ਸਾਰਿਆਂ ਨਾਲ ਸਾਂਝੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਤੀ ਸੁਯਸ਼ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਨਵੀਂ ਸ਼ੁਰੂਆਤ ਲਿਖ ਕੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ।

image From instagram

ਮੋਹਿਨਾ ਦੇ ਪਰਿਵਾਰ ਅਤੇ ਦੋਸਤਾਂ ਨੇ ਉਸ ਲਈ ਸਰਪ੍ਰਾਈਜ਼ ਬੇਬੀ ਸ਼ਾਵਰ ਦਾ ਆਯੋਜਨ ਕੀਤਾ ਸੀ। ਵੀਡੀਓ 'ਚ ਮੋਹਿਨਾ ਸਾਰਾ ਇੰਤਜ਼ਾਮ ਦੇਖ ਕੇ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਪਤੀ ਸੁਯਸ਼ ਨਾਲ ਕੇਕ ਕੱਟਦੀ ਨਜ਼ਰ ਆਈ।

image From instagram

ਹੋਰ ਪੜ੍ਹੋ : ਮੋਹਿਨਾ ਕੁਮਾਰੀ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ, ਪਤੀ ਨਾਲ ਤਸਵੀਰਾਂ 'ਚ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

ਇਸ ਪਾਰਟੀ 'ਚ ਪੂਰਾ ਪਰਿਵਾਰ ਵੀ ਕਾਫੀ ਗੇਮ ਖੇਡਦਾ ਨਜ਼ਰ ਆਇਆ, ਜਿਸ ਕਾਰਨ ਉਨ੍ਹਾਂ ਦਾ ਬੇਬੀ ਸ਼ਾਵਰ ਕਾਫੀ ਦਿਲਚਸਪ ਸੀ। ਇਸ ਵੀਡੀਓ ਨੂੰ ਮੋਹਿਨਾ ਦੇ ਦੋਸਤਾਂ ਨੇ ਉਸ ਨੂੰ ਟੈਗ ਕਰਕੇ ਸ਼ੇਅਰ ਕੀਤਾ ਸੀ, ਜਿਸ 'ਤੇ ਮੋਹਿਨਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ।

ਮੋਹਿਨਾ ਦੇ ਫੈਨਜ਼ ਵੀ ਉਸ ਦੀ ਇਸ ਖੂਬਸੂਰਤ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇ ਰਹੇ ਹਨ।

 

View this post on Instagram

 

A post shared by Amey Mehta (@mehtaamey)

You may also like