ਮਨਮੀਤ ਗਰੇਵਾਲ ਦੀ ਮੌਤ ਤੋਂ ਬਾਅਦ ਲਾਕਡਾਊਨ ਕਾਰਨ ਇੱਕ ਹੋਰ ਟੀਵੀ ਅਦਾਕਾਰਾ ਨੇ ਲਿਆ ਫਾਹਾ, ਸੂਸਾਈਡ ਨੋਟ ‘ਚ ਦੱਸਿਆ ਖੁਦਕੁਸ਼ੀ ਦਾ ਕਾਰਨ

Written by  Shaminder   |  May 27th 2020 11:55 AM  |  Updated: May 27th 2020 11:55 AM

ਮਨਮੀਤ ਗਰੇਵਾਲ ਦੀ ਮੌਤ ਤੋਂ ਬਾਅਦ ਲਾਕਡਾਊਨ ਕਾਰਨ ਇੱਕ ਹੋਰ ਟੀਵੀ ਅਦਾਕਾਰਾ ਨੇ ਲਿਆ ਫਾਹਾ, ਸੂਸਾਈਡ ਨੋਟ ‘ਚ ਦੱਸਿਆ ਖੁਦਕੁਸ਼ੀ ਦਾ ਕਾਰਨ

ਟੀਵੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਲਾਕਡਾਊਨ ਕਾਰਨ ਉਹ ਡਿਪ੍ਰੈਸ਼ਨ ‘ਚ ਸੀ ਅਤੇ ੳੇੁਸ ਨੇ ਕਈ ਵੀਡੀਓ ਐਲਬਮਾਂ ਤੇ ਲਘੂ ਫ਼ਿਲਮਾਂ ‘ਚ ਕੰਮ ਕੀਤਾ ਸੀ ।ਪ੍ਰੇਕਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਸੀ ਕਿ ਸਭ ਤੋਂ ਬੁਰਾ ਹੁੰਦਾ ਹੈ ਸੁਫ਼ਨਿਆਂ ਦਾ ਮਰ ਜਾਣਾ । ਜਿਸ ਤੋਂ ਬਾਅਦ ਉਨ੍ਹਾਂ ਦਾ ਇੱਕ ਸੁਸਾਈੇਡ ਨੋਟ ਵੀ ਮਿਲਿਆ ਹੈ ।

https://www.instagram.com/p/CAe5DhIlnSI/

ਇੱਕ ਨਿੱਜੀ ਅਖ਼ਬਾਰ ਦੇ ਮੁਤਾਬਕ ਪ੍ਰੇਕਸ਼ਾ ਮਹਿਤਾ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ । ਉਸ ਨੇ ਲਿਖਿਆ ਹੈ “ਮੇਰੇ ਟੁੱਟੇ ਹੋਏ ਸੁਫ਼ਨਿਆਂ ਨੇ ਮੇਰੇ ਵਿਸ਼ਵਾਸ਼ ਦਾ ਸਾਹ ਤੋੜ ਦਿੱਤਾ ਹੈ। ਮੈਂ ਮਰੇ ਹੋਏ ਸੁਫ਼ਨਿਆਂ ਨਾਲ ਨਹੀਂ ਜੀਅ ਸਕਦੀ, ਇਸ ਨਕਰਾਤਮਕਤਾ ਨਾਲ ਰਹਿਣਾ ਮੁਸ਼ਕਿਲ ਹੈ ।ਪਿਛਲੇ ਇੱਕ ਸਾਲ ਤੋਂ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਹੁਣ ਮੈਂ ਥੱਕ ਗਈ ਹਾਂ’। ਪ੍ਰੇਕਸ਼ਾ ਦੀ ਖੁਦਕੁਸ਼ੀ ਦਾ ਕਾਰਨ ਕੰਮ ਨਾ ਮਿਲਣ ਕਰਕੇ ਡਿਪ੍ਰੈਸ਼ਨ ‘ਚ ਜਾਣਾ ਦੱਸਿਆ ਜਾ ਰਿਹਾ ਹੈ ।

https://www.instagram.com/p/B_AgNIHF_oS/

ਪੁਲਿਸ ਅਨੁਸਾਰ ਇੰਦੌਰ ਦੇ ਬਜਰੰਗ ਨਗਰ ਦੀ ਰਹਿਣ ਵਾਲੀ 25 ਸਾਲਾ ਪ੍ਰੇਕਸ਼ਾ ਦੋ ਸਾਲ ਪਹਿਲਾਂ ਲੜੀਵਾਰਾਂ ਤੇ ਫਿਲਮਾਂ ਵਿਚ ਕੰਮ ਕਰਨ ਲਈ ਮੁੰਬਈ ਚਲੇ ਗਈ ਸੀ। ਉਸ ਦੇ ਪਿਤਾ ਰਵਿੰਦਰ ਮਹਿਤਾ ਦੀ ਕਾਲੋਨੀ ਵਿਚ ਹੀ ਦੁਕਾਨ ਹੈ। ਕੋਰੋਨਾ ਲਾਕਡਾਊਨ ਕਾਰਨ ਉਹ 25 ਮਾਰਚ ਨੂੰ ਇੰਦੌਰ ਆ ਗਈ ਸੀ ਤੇ ਉਸ ਤੋਂ ਬਾਅਦ ਡਿਪ੍ਰੈਸ਼ਨ ਵਿਚ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network