ਹੁਣ ਟੀਵੀ ਜਗਤ ਦੀ ਇਸ ਅਦਾਕਾਰਾ ਨੇ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ

Written by  Rupinder Kaler   |  September 09th 2020 04:32 PM  |  Updated: September 09th 2020 04:32 PM

ਹੁਣ ਟੀਵੀ ਜਗਤ ਦੀ ਇਸ ਅਦਾਕਾਰਾ ਨੇ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ

ਸਾਲ 2020 ਸਿਨੇਮਾ ਜਗਤ ਲਈ ਚੰਗੀ ਖ਼ਬਰ ਬਹੁਤ ਘੱਟ ਲੈ ਕੇ ਆਇਆ ਹੈ । ਇਸ ਸਾਲ ਕਈ ਸਿਤਾਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਕਿਸੇ ਦੀ ਜ਼ਿੰਦਗੀ ਬਿਮਾਰੀ ਨੇ ਲੈ ਲਈ ਤੇ ਕਿਸੇ ਨੇ ਖੁਦ ਆਪਣੀ ਜ਼ਿੰਦਗੀ ਖਤਮ ਕਰ ਲਈ । ਇਸ ਸਭ ਦੇ ਚਲਦੇ ਹੁਣ ਅਦਾਕਾਰਾ ਸ਼੍ਰਾਵਨੀ ਦਿਆ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ । ਉਹਨਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਟੀਵੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।

ਇਸ ਅਦਾਕਾਰਾ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਦਾ ਖੁਲਾਸਾ ਹਾਲੇ ਨਹੀਂ ਹੋਇਆ । ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਖ਼ਬਰਾਂ ਮੁਤਾਬਿਕ ਅਦਾਕਾਰਾ ਦੇ ਪਰਿਵਾਰ ਦਾ ਦੋਸ਼ ਹੈ ਕਿ ਸ਼੍ਰਾਵਨੀ ਨੇ ਦੇਵਰਾਜ ਰੈੱਡੀ ਵੱਲੋਂ ਪਰੇਸ਼ਾਨ ਕਰਨ ਤੇ ਖੁਦਕੁਸ਼ੀ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਦੇਵਰਾਜ ਨੇ ਸ਼੍ਰਾਵਨੀ ਨੂੰ ਪਰੇਸ਼ਾਨ ਕੀਤਾ ਸੀ ਜਿਸ ਕਰਕੇ ਅਦਾਕਾਰਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network