ਟਿੱਕ-ਟੌਕ ਬੈਨ ਹੋਣ ’ਤੇ ਬਾਲੀਵੁੱਡ ਸਿਤਾਰਿਆਂ ਨੇ ਰੱਖੀ ਆਪਣੀ ਰਾਇ …!

written by Rupinder Kaler | June 30, 2020

ਭਾਰਤ-ਚੀਨ ਤਣਾਅ ਦੇ ਵਿਚਕਾਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ 59 ਚੀਨੀ ਐਪਸ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਪਾਬੰਦੀਸ਼ੁਦਾ ਐਪ ਵਿੱਚ ਪ੍ਰਸਿੱਧ ਟਿੱਕ-ਟੌਕ ਐਪ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਯੂਸੀ ਬਰਾਊਜ਼ਰ, ਕੈਮ ਸਕੈਨਰ ਵਰਗੇ ਹੋਰ ਬਹੁਤ ਸਾਰੇ ਪ੍ਰਸਿੱਧ ਐਪਸ ਹਨ। ਇਸ ਤੋਂ ਪਹਿਲਾਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਸੂਚੀ ਤਿਆਰ ਕੀਤੀ ਸੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਨ੍ਹਾਂ 'ਤੇ ਪਾਬੰਦੀ ਲਗਾਉਣ ਜਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਤੋਂ ਤੁਰੰਤ ਹਟਾਉਣ ਲਈ ਕਿਹਾ ਜਾਵੇ। ਇਸਦੇ ਪਿੱਛੇ ਤਰਕ ਇਹ ਸੀ ਕਿ ਚੀਨ ਭਾਰਤੀ ਡੇਟਾ ਨੂੰ ਹੈਕ ਕਰ ਸਕਦਾ ਹੈ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ । ਲੋਕ ਇਸ ਤੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਟਵਿੱਟਰ ਤੇ ਇਸ ਸਮੇਂ #ਛਹਨਿੲਸੲਅਪਪਭਲੋਚਕੲਦ ਤੇ #ਛਹਨਿੲਸੲੳਪਪਸ ਟ੍ਰੈਂਡ ਵੀ ਕਰ ਰਿਹਾ ਹੈ । ਫ਼ਿਲਮ ਤੇ ਟੀਵੀ ਨਾਲ ਜੁੜੀਆਂ ਹਸਤੀਆਂ ਨੇ ਵੀ ਇਸ ਮੁੱਦੇ ਤੇ ਆਪਣੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ ਹੈ । ‘ਥੱਪੜ’ ਤੇ ‘ਆਰਟੀਕਲ-15’ ਵਰਗੀਆਂ ਫ਼ਿਲਮਾਂ ਡਾਇਰੈਕਟ ਕਰਨ ਵਾਲੇ ਡਾਇਰੈਕਟਰ ਅਨੁਭਵ ਸਿਨ੍ਹਾ ਨੇ ਤਾਂ ਚੀਨੀ ਭਾਸ਼ਾ ਵਿੱਚ ਟਵੀਟ ਕਰਕੇ ਸਿਰਫ ਚਾਰ ਸ਼ਬਦ ਲਿਖੇ ਹਨ ‘ਮਾਸਟਰ ਸਟਰੋਕ ਲੱਗਦਾ ਹੈ’। [embed]https://twitter.com/anubhavsinha/status/1277662584229949440[/embed]   ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੇ ਵੀਡੀਓ ਸਾਂਝਾ ਕਰਕੇ, ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੋਲਿੰਗ ਛੱਡਕੇ ਇਸ ਸਮੇਂ ਦੇਸ਼ ਨੂੰ ਸਪੋਰਟ ਕਰਨ । https://twitter.com/TheRashamiDesai/status/1277649878705815553   ਟੀਵੀ ਅਦਾਕਾਰਾ ਕਾਇਮਾ ਪੰਜਾਬੀ ਨੇ ਸਰਕਾਰ ਦੇ ਇਸ ਫੈਸਲੇ ਦੀ ਤਾਰੀਫ ਕੀਤੀ ਹੈ ਉਹਨਾ ਨੇ ਕਿਹਾ ਹੈ ‘ਬਹੁਤ ਵਧੀਆ ਪੀਐੱਮ ਨਰਿੰਦਰ ਮੋਦੀ, ਬਹੁਤ ਵਧੀਆ ਖ਼ਬਰ ਹੈ #BoycottChineseProducts #BoycottChineseApps’ ਅਦਾਕਾਰ ਵਿਕਾਸ ਕਲੰਤਰੀ ਨੇ ਕਿਹਾ ‘ਆਖਿਰਕਾਰ ਟਿੱਕ ਟੌਕ ਭਾਰਤ ਸਰਕਾਰ ਨੇ ਬੈਨ ਕਰ ਹੀ ਦਿੱਤਾ, ਬਹੁਤ ਸਹੀ’। https://twitter.com/iamkamyapunjabi/status/1277624668753551362 ਐਕਟਰਸ ਨਿਆ ਸ਼ਰਮਾ ਨੇ ਲਿਖਿਆ ‘ਸਾਡੇ ਦੇਸ਼ ਨੂੰ ਬਚਾਉਣ ਲਈ ਥੈਂਕਿਊ, ਟਿੱਕ ਟੌਕ ਨਾਂਅ ਦੇ ਵਾਇਰਸ ਨੂੰ ਦੁਬਾਰਾ ਕਦੇ ਪਰਮਿਸ਼ਨ ਨਹੀਂ ਮਿਲਣੀ ਚਾਹੀਦੀ’ । ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ । https://twitter.com/KushalT2803/status/1277627809427415040 https://twitter.com/Theniasharma/status/1277625042361217024  

0 Comments
0

You may also like