ਟੀਵੀ ਦੇ ਇਸ ਜੋੜੇ ਦੇ ਘਰ ਬਹੁਤ ਜਲਦ ਗੂੰਜਣ ਵਾਲੀਆਂ ਨੇ ਕਿਲਕਾਰੀਆਂ, ਤਸਵੀਰਾਂ ਕੀਤੀਆਂ ਸ਼ੇਅਰ

Written by  Lajwinder kaur   |  April 06th 2020 05:10 PM  |  Updated: April 06th 2020 05:10 PM

ਟੀਵੀ ਦੇ ਇਸ ਜੋੜੇ ਦੇ ਘਰ ਬਹੁਤ ਜਲਦ ਗੂੰਜਣ ਵਾਲੀਆਂ ਨੇ ਕਿਲਕਾਰੀਆਂ, ਤਸਵੀਰਾਂ ਕੀਤੀਆਂ ਸ਼ੇਅਰ

ਟੀਵੀ ਦੀ ਜਾਣੀ ਮਾਨੀ ਐਕਟਰਸ ਏਕਤਾ ਕੌਲ ਜੋ ਏਨੀਂ ਦਿਨੀਂ ਆਪਣੀ ਪ੍ਰੇਗਨੈਂਸੀ ਟਾਈਮ ਨੂੰ ਇਨਜੁਆਏ ਕਰ ਰਹੇ ਨੇ । ਜੀ ਹਾਂ ਸੁਮਿਤ ਵਿਆਸ ਅਤੇ ਏਕਤਾ ਕੌਲ ਜਲਦ ਹੀ ਮਾਪੇ ਬਣਨ ਜਾ ਰਹੇ ਨੇ । ਖਬਰਾਂ ਦੀ ਮੰਨੀਏ ਅਗਲੇ ਮਹੀਨੇ ਉਨ੍ਹਾਂ ਦਾ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਦੇ ਨਾਲ ਗੂੰਜਣ ਵਾਲਾ ਹੈ । ਪਹਿਲੀ ਵਾਰ ਮਾਤਾ ਪਿਤਾ ਬਣਨ ਦੇ ਇਸ ਖ਼ਾਸ ਮੌਕੇ ‘ਤੇ ਇਹ ਜੋੜਾ ਕਾਫੀ ਖੁਸ਼ ਹੈ ਤੇ ਆਪਣੀ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਨੇ ।

ਹੋਰ ਵੇਖੋ:ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਆਪਣੀ ਧੀ ਦੀ ਤਸਵੀਰ, ਅਨਾਇਰਾ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਲਾਈਕਸ ਦੀ ਗਿਣਤੀ ਪਹੁੰਚੀ ਮਿਲੀਅਨ ‘ਚ

ਦੱਸ ਦਈਏ ਕੋਰੋਨਾ ਵਾਇਰਸ ਦੇ ਚੱਲਦੇ ਘਰਾਂ ‘ਚ ਹੀ ਸਮਾਂ ਬਿਤਾ ਰਹੇ ਨੇ । ਇਸ ਖ਼ਾਸ ਸਮੇਂ ਸੁਮਿਤ ਵਿਆਸ ਆਪਣੀ ਪਤਨੀ ਦਾ ਖੂਬ ਖਿਆਲ ਰੱਖ ਰਹੇ ਨੇ । ਦੋਵੇਂ ਨੇ ਟੀਵੀ ਦੇ ਕਈ ਨਮੀ ਸੀਰੀਅਲਾਂ ‘ਚ ਕੰਮ ਕੀਤਾ ਹੈ ।

ਟੀਵੀ ਦੀ ਇਹ ਚਰਚਿਤ ਜੋੜੀ ਨੇ ਸਾਲ 2018 ‘ਚ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਜੰਮੂ ‘ਚ ਕਸ਼ਮੀਰੀ ਰੀਤੀ ਰਿਵਾਜ਼ਾਂ ਦੇ ਨਾਲ ਵਿਆਰ ਕਰਵਾਇਆ ਸੀ । ਸੁਮਿਤ ਵਿਆਸ ਦੇ ਵਰਕ ਫਰੰਟ ਦੀ ਤਾਂ ਉਹ ਵੀਰੇ ਦੀ ਵੈਡਿੰਗ, ਮੇਡ ਇਨ ਚਾਇਨਾ ਵਰਗੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network