
ਪੰਜਾਬੀ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਹੈ । ਹਾਰਡੀ ਸੰਧੂ (Harrdy Sandhu)ਦਾ ਗੀਤ 'ਬਿਜਲੀ ਬਿਜਲੀ' (Bijlee Bijlee) ਹਰ ਕਿਸੇ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ । ਬਾਲੀਵੁੱਡ ਸਿਤਾਰੇ ਜਿੱਥੇ ਇਸ ਗੀਤ ਤੇ ਥਿਰਕਦੇ ਨਜ਼ਰ ਆਉਂਦੇ ਹਨ ਤੇ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਹਨ । ਉੱਥੇ ਹੀ ਟੀਵੀ ਇੰਡਸਟਰੀ ਦੇ ਕਲਾਕਾਰ ਵੀ ਇਸ ਗੀਤ ਤੇ ਵੀਡੀਓ ਬਣਾ ਰਹੇ ਹਨ ।ਘਰ ਘਰ 'ਚ ਤਿਵਾਰੀ ਜੀ ਦੇ ਨਾਮ ਨਾਲ ਮਸ਼ਹੂਰ ਅਤੇ 'ਭਾਬੀ ਜੀ ਘਰ ਪਰ ਹੈਂ' ਦਾ ਅਦਾਕਾਰ ਰੋਹਿਤਸ਼ਵ (Rohitashv Gour) ਵੀ ਇਸ ਗੀਤ ਤੇ ਥਿਰਕਦਾ ਨਜ਼ਰ ਆਇਆ ।
ਹੋਰ ਪੜ੍ਹੋ : ਅਦਾਕਾਰਾ ਹਰਲੀਨ ਸੇਠੀ ਨੇ ਬਣਵਾਇਆ ਖਾਸ ਤਰ੍ਹਾਂ ਦਾ ਟੈਟੂ, ਕਿਹਾ ਮੈਂ ਧਰਮ ਆਪਣੇ ਧਰਮ ਅਤੇ ਜੜ੍ਹਾਂ ਨਾਲ ਜੁੜ ਗਈ
ਇਸ ਵੀਡੀਓ 'ਚ ਅਦਾਕਾਰ ਦੀਆਂ ਧੀਆਂ ਵੀ ਡਾਂਸ 'ਚ ਉਸ ਦਾ ਸਾਥ ਦੇ ਰਹੀਆਂ ਹਨ । ਰੋਹਿਤੇਸ਼ਵ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰ ਆਪਣੇ ਇੰਸਟਾਗ੍ਰਾਮ ਤੇ ਕਈ ਵੀਡੀਓ ਸਾਂਝੇ ਕਰ ਚੁੱਕਿਆ ਹੈ ।ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਸੀਰੀਅਲਸ ਚ ਨਜ਼ਰ ਆ ਚੁੱਕਿਆ ਹੈ । ਪਰ ਉਸ ਨੂੰ ਅਸਲ ਪਛਾਣ ਇਸੇ ਸ਼ੋਅ ਦੇ ਨਾਲ ਮਿਲੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦਾ ਸੀਰੀਅਲ 'ਲਾਪਤਾਗੰਜ' ਵੀ ਕਾਫੀ ਪਸੰਦ ਕੀਤਾ ਜਾਂਦਾ ਸੀ । ਇਸ ਸੀਰੀਅਲ ਚ ਉਨ੍ਹਾਂ ਨੇ ਮੁਕੰਦੀ ਨਾਂਅ ਦੇ ਸ਼ਖਸ ਦਾ ਕਿਰਦਾਰ ਨਿਭਾਇਆ ਸੀ ।
View this post on Instagram
;