
Twin sisters born on different days in different years: ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਦੋ ਜੁੜਵਾ ਬੱਚੇ ਆਪਣਾ ਜਨਮਦਿਨ ਇਕੱਠੇ ਹੀ ਸੈਲੀਬ੍ਰੇਟ ਕਰਦੇ ਨੇ। ਪਰ ਕਈ ਵਾਰ ਸੁਣਿਆ ਹੋਵੇਗਾ ਸਮੇਂ ਕਰਕੇ ਜੁੜਵਾ ਬੱਚਿਆਂ ਵਿੱਚ ਮਹੀਨੇ ਜਾ ਫਿਰ ਦਿਨ ਦਾ ਫਰਕ ਪਿਆ ਹੋਵੇ। ਪਰ ਅੱਜ ਅਸੀਂ ਤੁਹਾਨੂੰ ਜਿਸ ਘਟਨਾ ਬਾਰੇ ਦੱਸਣ ਜਾ ਰਹੇ ਹਾਂ, ਦੋਹਾਂ ਜੁੜਵਾ ਭੈਣਾਂ ਦਾ ਜਨਮਦਿਨ ਵੱਖ-ਵੱਖ ਮਹੀਨਿਆਂ 'ਚ ਨਹੀਂ ਸਗੋਂ ਵੱਖ-ਵੱਖ ਸਾਲਾਂ 'ਚ ਹੈ। ਇਹ ਮਾਮਲਾ ਅਮਰੀਕਾ ਦੇ ਟੈਕਸਾਸ ਦਾ ਹੈ। ਇੱਥੇ ਕੈਲੀ ਜੋ ਅਤੇ ਕਲਿਫ਼ ਦੀਆਂ ਜੁੜਵਾ ਧੀਆਂ ਹਨ ਜੋ ਦੋ ਵੱਖ-ਵੱਖ ਸਾਲਾਂ ਵਿੱਚ ਦੋ ਵੱਖ-ਵੱਖ ਤਾਰੀਖਾਂ 'ਤੇ ਪੈਦਾ ਹੋਈਆਂ ਹਨ। ਇਸ ਬਾਰੇ ਪੜ੍ਹਣ ਵਾਲੇ ਲੋਕ ਵੀ ਹੈਰਾਨੀ ਪ੍ਰਗਟ ਕਰ ਰਹੇ ਹਨ।
ਹੋਰ ਪੜ੍ਹੋ : ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦਾ ਮਿਊਜ਼ਿਕ ਵੀਡੀਓ 'ਮੂਨ ਰਾਈਜ਼' ਹੋਇਆ ਰਿਲੀਜ਼, ਫੈਨਜ਼ ਲੁੱਟਾ ਰਹੇ ਨੇ ਪਿਆਰ
Kali Jo ਨੇ ਆਪਣੀਆਂ ਜੁੜਵਾ ਕੁੜੀਆਂ ਦਾ ਨਾਂ ਐਨੀ ਜੋ ਅਤੇ ਐਫੀ ਰੋਜ਼ ਰੱਖਿਆ ਹੈ। ਇਸ ਵਿੱਚੋਂ ਐਨੀ ਜੋ ਦਾ ਜਨਮ 31 ਦਸੰਬਰ 2022 ਨੂੰ ਰਾਤ 11.55 ਵਜੇ ਹੋਇਆ ਸੀ। ਇਸ ਦੇ ਨਾਲ ਹੀ ਦੂਜੀ ਬੇਟੀ ਐਫੀ ਰੋਜ਼ ਦਾ ਜਨਮ 1 ਜਨਵਰੀ 2023 ਨੂੰ 12:01 ਵਜੇ ਹੋਇਆ ਸੀ। ਕੈਲੀ ਜੋ ਨੇ ਫੇਸਬੁੱਕ 'ਤੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਉਸ ਨੇ ਆਪਣੀਆਂ ਧੀਆਂ ਅਤੇ ਪਤੀ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਆਪਣੀ ਪੋਸਟ 'ਚ ਕੈਲੀ ਨੇ ਲਿਖਿਆ, ‘ਕਲਿਫ ਅਤੇ ਮੈਂ ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ’। ਕੈਲੀ ਨੇ ਦੋਵਾਂ ਲੜਕੀਆਂ ਦੇ ਜਨਮ ਦਾ ਸਮਾਂ ਵੀ ਸਾਂਝਾ ਕੀਤਾ ਹੈ।
ਕੈਲੀ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ ਹੈ ਕਿ ਦੋਵੇਂ ਲੜਕੀਆਂ ਸਿਹਤਮੰਦ ਅਤੇ ਠੀਕ ਹਨ। ਉਸ ਅਨੁਸਾਰ ਲੜਕੀਆਂ ਦਾ ਭਾਰ 5.5 ਪੌਂਡ ਹੈ। ਕੈਲੀ ਨੇ ਕਿਹਾ ਕਿ ਉਹ ਅਤੇ ਉਸਦਾ ਪਤੀ ਕਲਿਫ ਆਪਣੀਆਂ ਧੀਆਂ ਦੇ ਜਨਮ ਤੋਂ ਬਹੁਤ ਖੁਸ਼ ਅਤੇ ਰੋਮਾਂਚਿਤ ਹਨ। ਸੋਸ਼ਲ ਮੀਡੀਆ ਉੱਤੇ ਇਨ੍ਹਾਂ ਜੁੜਵਾ ਬੱਚੀਆਂ ਦੇ ਜਨਮ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਬਹੁਤ ਹੀ ਵੱਖਰਾ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਦੋਵਾਂ ਬੱਚਿਆਂ ਜਨਮਵਿੱਚ ਸਾਲ ਦਾ ਫਰਕ ਪੈ ਗਿਆ ਹੈ।