ਟਵਿੰਕਲ ਖੰਨਾ ਨੇ ਆਪਣੀ ਨਾਨੀ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

written by Rupinder Kaler | December 05, 2019

ਡਿੰਪਲ ਕਪਾਡੀਆ ਦੀ ਮਾਂ ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਹੈ, ਇਸ ਸਭ ਦੇ ਚਲਦੇ ਟਵਿੰਕਲ ਖੰਨਾ ਨੇ ਉਹਨਾਂ ਦੀ ਯਾਦ ਵਿੱਚ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਟਵਿੰਕਲ ਖੰਨਾ ਤੇ ਬੈਟੀ ਕਪਾਡੀਆ ਬੁਣਾਈ ਕਰਦੀ ਹੋਈ ਨਜ਼ਰ ਆ ਰਹੀ ਹੈ । ਫੋਟੋ ਸ਼ੇਅਰ ਕਰਕੇ ਹੋਏ ਟਵਿੰਕਲ ਨੇ ਆਪਣੀ ਨਾਨੀ ਨੂੰ ਯਾਦ ਕੀਤਾ ਹੈ ਤੇ ਉਹਨਾਂ ਦੀ ਯਾਦ ਵਿੱਚ ਹਾਰਟ ਇਮੋਜੀ ਬਣਾਇਆ ਹੈ ।

https://www.instagram.com/p/B5pS10XF94L/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਬੈਟੀ ਕਪਾਡੀਆ ਨੂੰ ਸਾਹ ਵਿੱਚ ਤਕਲੀਫ ਹੋਣ ਕਰਕੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਤੇ ਹਸਪਤਾਲ ਵਿੱਚ ਹੀ ਉਹਨਾਂ ਦਾ ਦਿਹਾਂਤ ਹੋ ਗਿਆ ਸੀ ।

https://www.instagram.com/p/B44rdoIDPGO/

ਟਵਿੰਕਲ ਖੰਨਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਬਾਲੀਵੁੱਡ ਵਿੱਚ ਆਪਣਾ ਕਰੀਅਰ 1995 ਵਿੱਚ ਆਈ ਫ਼ਿਲਮ ਬਰਸਾਤ ਨਾਲ ਕੀਤਾ ਸੀ । ਇਸ ਤੋਂ ਬਾਅਦ ਟਵਿੰਕਲ ਕਈ ਫ਼ਿਲਮਾਂ ਵਿੱਚ ਨਜ਼ਰ ਆਈ ਪਰ ਸਫ਼ਲ ਨਹੀਂ ਹੋ ਸਕੀ । ਕੁਝ ਸਾਲ ਬਾਅਦ ਉਹਨਾਂ ਨੇ ਅਦਾਕਾਰੀ ਛੱਡ ਦਿੱਤੀ ।

https://www.instagram.com/p/B3gQ9gPjto4/

You may also like