ਅਕਸ਼ੈ ਕੁਮਾਰ ਦੀ ਘਰਵਾਲੀ ਟਵਿੰਕਲ ਖੰਨਾ ਤੋਂ ਬਹੁਤ ਡਰਦੀ ਹੈ ਕਟਰੀਨਾ ਕੈਫ, ਇਹ ਹੈ ਡਰ ਦਾ ਕਾਰਨ 

written by Rupinder Kaler | May 08, 2019

ਬਾਲੀਵੁੱਡ ਵਿੱਚ ਅਕਸਰ ਫ਼ਿਲਮੀ ਸਿਤਾਰਿਆਂ ਵਿਚਕਾਰ ਝਗੜੇ ਹੁੰਦੇ ਰਹਿੰਦੇ ਹਨ । ਜਿਸ ਦੀਆਂ ਖ਼ਬਰਾਂ ਆਏ ਦਿਨ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਪਰ ਬਾਲੀਵੁੱਡ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਸੁਣਨ ਵਿੱਚ ਆਇਆ ਹੈ ਕਿ ਕੋਈ ਮਸ਼ਹੂਰ ਹੀਰੋਇਨ ਕਿਸੇ ਦੂਸਰੀ ਹੀਰੋਇਨ ਤੋਂ ਏਨੀਂ ਡਰਦੀ ਹੋਵੇ । ਕਟਰੀਨਾ ਕੈਫ  ਜਿਹੜੀ ਕਿ ਆਪਣੀਆਂ ਅਦਾਵਾਂ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ । https://www.instagram.com/p/Bw9XWXVACVQ/?utm_source=ig_embed ਪਰ ਇਸ ਸਭ ਦੇ ਬਾਵਜੂਦ ਉਹ ਅਕਸ਼ੈ ਕੁਮਾਰ ਦੀ ਪਤਨੀ ਤੇ ਬਰਸਾਤ ਫ਼ਿਲਮ ਦੀ ਹੀਰੋਇਨ ਟਵਿੰਕਲ ਖੰਨਾ ਤੋਂ ਬਹੁਤ ਡਰਦੀ ਹੈ । ਕੈਟਰੀਨਾ ਕੈਫ ਨੇ ਇੱਕ ਅਵਾਰਡ ਸ਼ੋਅ ਵਿੱਚ ਖੁਲਾਸਾ ਕੀਤਾ ਸੀ ਕਿ ਉਹ ਇੱਕ ਗੱਲ ਕਰਕੇ ਟਵਿੰਕਲ ਖੰਨਾ ਤੋਂ ਬਹੁਤ ਡਰਦੀ ਹੈ । ਇਸ ਸ਼ੋਅ ਦੌਰਾਨ ਕਟਰੀਨਾ ਨੇ ਕਿਹਾ ਸੀ ਕਿ 'ਜਦੋਂ ਉਹ ਅਵਾਰਡ ਸ਼ੋਅ ਵਿੱਚ ਆਉਣ ਲਈ ਤਿਆਰ ਹੋ ਰਹੀ ਸੀ ਤਾਂ ਉਹ ਸੋਚ ਰਹੀ ਸੀ ਕਿ ਇੱਥੇ ਟਵਿੰਕਲ ਖੰਨਾ ਨਾ ਆਵੇ, ਕਿਉਂਕਿ ਟਵਿੰਕਲ ਉਸ ਨੂੰ ਨਰਵਸ ਕਰ ਦਿੰਦੀ ਹੈ । https://www.instagram.com/p/Bw3ruR1g2Oc/?utm_source=ig_embed ਕੈਟਰੀਨਾ ਨੇ ਇਹ ਵੀ ਕਿਹਾ ਕਿ ਟਵਿੰਕਲ ਦੀ ਸਪੀਚ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਉਹ ਇੱਕ ਮਜ਼ੇਦਾਰ ਇਨਸਾਨ ਹੈ' ।ਫਿਲਹਾਲ ਕੈਟਰੀਨਾ ਅਕਸ਼ੈ ਕੁਮਾਰ ਦੀ ਫ਼ਿਲਮ ਵਿੱਚ ਕੰਮ ਕਰ ਰਹੀ ਹੈ । https://www.instagram.com/p/Bwq0vUwFWOz/ ਇਹ ਜੋੜੀ 10  ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਵੱਡੇ ਪਰਦੇ ਤੇ ਇੱਕ ਵਾਰ ਫ਼ਿਲਮ ਦਿਖਾਈ ਦੇਵੇਗੀ ।ਕੈਟਰੀਨਾ ਕੈਫ ਨੇ ਇਸ ਤੋਂ ਪਹਿਲਾਂ ਵੀ ਅਕਸ਼ੈ ਕੁਮਾਰ ਨਾਲ ਸਿੰਘ ਇਜ ਕਿੰਗ ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । https://www.instagram.com/p/BwgphSVFqAW/

0 Comments
0

You may also like