ਟਵਿੰਕਲ ਖੰਨਾ ਨੇ ਪਿਤਾ ਰਾਜੇਸ਼ ਖੰਨਾ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਫੈਨਜ਼ ਕਰ ਰਹੇ ਪਸੰਦ

written by Pushp Raj | December 29, 2021

ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਟਵਿੰਕਲ ਖੰਨਾ ਦੇ ਲਈ ਉਨ੍ਹਾਂ ਦਾ ਜਨਮਦਿਨ ਬੇਹੱਦ ਖ਼ਾਸ ਹੁੰਦਾ ਹੈ, ਕਿਉਂਕਿ ਇਸ ਦਿਨ ਉਨ੍ਹਾਂ ਦੇ ਪਿਤਾ ਰਾਜੇਸ਼ ਖੰਨਾ ਦਾ ਵੀ ਜਨਮਦਿਨ ਹੁੰਦਾ ਹੈ। ਪਿਤਾ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਟਵਿੰਕਲ ਖੰਨਾ ਨੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।

twinkle in hands of dad rajesh Khanna image From google

ਟਵਿੰਕਲ ਖੰਨਾ ਨੇ ਪਿਤਾ ਰਾਜੇਸ਼ ਖੰਨਾ ਦੇ ਜਨਮਦਿਨ ਮੌਕੇ ਪਿਤਾ ਦੇ ਨਾਲ ਬਚਪਨ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ, ਖ਼ਾਸ ਸੰਦੇਸ਼ ਲਿਖਿਆ। ਟਵਿੰਕਲ ਨੇ ਲਿਖਿਆ, " ਉਹ ਮੈਨੂੰ ਹਮੇਸ਼ਾ ਕਿਹਾ ਕਰਦੇ ਸੀ ਕਿ ਮੈਂ ਉਨ੍ਹਾਂ ਦੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਤੋਹਫਾ ਸੀ, ਕਿਉਂਕਿ ਉਨ੍ਹਾਂ ਦੇ ਜਨਮਦਿਨ ਵਾਲੇ ਦਿਨ ਹੀ ਮੈਂ ਇਸ ਦੁਨੀਆਂ ਵਿੱਚ ਪਹਿਲਾ ਕਦਮ ਰੱਖਿਆ ਸੀ। ਇੱਕ ਨਿੱਕਾ ਤਾਰਾ ਅਕਾਸ਼ਗੰਗਾ ਵਿੱਚ ਸਭ ਤੋਂ ਵੱਡੇ ਨੂੰ ਦੇਖ ਰਿਹਾ ਹੈ। ਇਹ ਸਾਡਾ ਦਿਨ ਹੈ ਤੇ ਹੁਣ ਹਮੇਸ਼ਾ ਦੇ ਲਈ।

 

View this post on Instagram

 

A post shared by Twinkle Khanna (@twinklerkhanna)

ਟਵਿੰਕਲ ਦੀ ਇਹ ਪੋਸਟ ਬੇਹੱਦ ਭਾਵੁਕ ਹੈ ਅਤੇ ਇੱਕ ਧੀ ਤੇ ਪਿਤਾ ਵਿਚਾਲੇ ਗੂੜ੍ਹੇ ਰਿਸ਼ਤੇ ਨੂੰ ਦਰਸਾਉਂਦੀ ਹੈ। ਦੱਸ ਦਈਏ ਆਪਣੇ ਕਈ ਇੰਟਰਵਿਊਜ਼ ਦੇ ਦੌਰਾਨ ਟਵਿੰਕਲ ਨੇ ਦੱਸਿਆ ਹੈ ਕਿ ਉਹ ਸਭ ਤੋਂ ਜ਼ਿਆਦਾ ਆਪਣੇ ਪਿਤਾ ਦੇ ਨੇੜੇ ਸੀ। ਉਸ ਦੇ ਪਿਤਾ ਹੀ ਇੱਕ ਅਜਿਹੇ ਵਿਅਕਤੀ ਸੀ ਜੋ ਉਸ ਨੂੰ ਚੰਗੀ ਤਰ੍ਹਾਂ ਸਮਝਦੇ ਸੀ।

ਟਵਿੰਕਲ ਦੇ ਮੁਤਾਬਕ ਉਸ ਦੇ ਪਿਤਾ ਰਾਜੇਸ਼ ਖੰਨਾ ਨੇ ਉਨ੍ਹਾਂ ਨੂੰ ਕਦੇ ਵੀ ਕੁੜੀਆਂ ਵਾਂਗ ਨਹੀਂ ਬਲਕਿ ਮੁੰਡਿਆਂ ਵਾਂਗ ਹੀ ਪਾਲਿਆ ਹੈ। ਉਸ ਦੇ ਪਿਤਾ ਨੇ ਉਸ ਨੂੰ ਕਦੇ ਵੀ ਟੀਨਾ ਬੇਬੀ ਕਹਿ ਕੇ ਨਹੀਂ ਬੁਲਾਇਆ, ਬਲਕਿ ਉਹ ਉਸ ਨੂੰ ਹਮੇਸ਼ਾ ਹੀ ਟੀਨਾ ਬਾਬਾ ਕਹਿ ਕੇ ਬੁਲਾਉਂਦੇ ਸੀ। ਟੀਨਾ ਨੇ ਦੱਸਿਆ ਕਿ ਉਸ ਦੇ ਪਿਤਾ ਹੀ ਅਜਿਹੇ ਇੱਕਮਾਤਰ ਵਿਅਕਤੀ ਸਨ ਜਿਨ੍ਹਾਂ ਕੋਲ ਉਸ ਦਾ ਦਿਲ ਤੋੜਨ ਦੀ ਤਾਕਤ ਸੀ।

Rajesh khanna with family image From google

ਹੋਰ ਪੜ੍ਹੋ : ਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

ਟਵਿੰਕਲ ਖੰਨਾ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਕਈ ਯੂਜ਼ਰਸ ਨੇ ਟਵਿੰਕਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ ਮੇਰੀ ਧੀ ਤੇ ਮੇਰੇ ਪਤੀ ਵੀ ਇੰਝ ਹੀ ਇੱਕਠੇ ਜਨਮਦਿਨ ਮਨਾਉਂਦੇ ਹਨ। ਤੁਹਾਨੂੰ ਤੇ ਤੁਹਾਡੇ ਪਿਤਾ ਨੂੰ ਜਨਮਦਿਨ ਦੀ ਵਧਾਈ।

You may also like