5ਵੀਂ ਪਾਸ ਭਾਈ ਨਿਰਮਲ ਸਿੰਘ ਜੀ ਖਾਲਸਾ ਦੀਆਂ ਲਿਖੀਆਂ ਕਿਤਾਬਾਂ ਪੜ੍ਹਾਈ ਜਾਂਦੀਆਂ ਨੇ PHD, M.Phil ਤੇ MA ਵਾਲੇ ਬੱਚਿਆਂ ਨੂੰ, ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ

Written by  Lajwinder kaur   |  April 04th 2020 06:00 PM  |  Updated: April 04th 2020 06:19 PM

5ਵੀਂ ਪਾਸ ਭਾਈ ਨਿਰਮਲ ਸਿੰਘ ਜੀ ਖਾਲਸਾ ਦੀਆਂ ਲਿਖੀਆਂ ਕਿਤਾਬਾਂ ਪੜ੍ਹਾਈ ਜਾਂਦੀਆਂ ਨੇ PHD, M.Phil ਤੇ MA ਵਾਲੇ ਬੱਚਿਆਂ ਨੂੰ, ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ

ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ  ਜੋ ਕਿ 2 ਅਪ੍ਰੈਲ ਦੀ ਸਵੇਰ ਨੂੰ ਅਕਾਲ ਚਲਾਣਾ ਕਰ ਗਏ ਸਨ । ਉਨ੍ਹਾਂ ਦੇ ਚਲੇ ਜਾਣ ਨਾਲ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਗੁਰਬਾਣੀ ਨੂੰ 31 ਰਾਗਾਂ ‘ਚ ਗਾਉਣ ਵਾਲੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਪੂਰੇ ਦੇਸ਼ ਦਾ ਮਾਣ ਸਨ ।

 

View this post on Instagram

 

A post shared by Punjabi Entertainment (@pollywoodista) on

 

5ਵੀਂ ਪਾਸ ਭਾਈ ਨਿਰਮਲ ਸਿੰਘ ਜੀ ਨੇ ਸਿੱਖ ਕੌਮ ਨੂੰ ਅੱਗੇ ਵਧਾਉਣ ਲਈ ਅਣਥੱਕ ਯਤਨ ਕੀਤੇ ਨੇ । ਸਤਿਗੁਰੂ ਦੀ ਸੇਵਾ ਨੂੰ ਸਮਰਪਿਤ ਭਾਈ ਨਿਰਮਲ ਸਿੰਘ ਜੀ ਖਾਲਸਾ ਨੇ ਗੁਰਮਿਤ ਸੰਗੀਤ ‘ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਡਿਪਲੋਮਾ ਕੀਤਾ ਸੀ । ਭਾਈ ਨਿਰਮਲ ਸਿੰਘ ਜੀ ਖਾਲਸਾ ਨੇ ਗੁਰਮਿਤ ਕਾਲਜ ‘ਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਸਨ ।

ਉਨ੍ਹਾਂ ਵੱਲੋਂ ਲਿਖੀਆਂ ਦੋ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਪੀ.ਐੱਚ.ਡੀ, ਐੱਮ ਫਿਲ, ਤੇ ਐੱਮ.ਏ ਕਰ ਰਹੇ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਨੇ । ਹੁਣ ਤੱਕ 26 ਬੱਚੇ ਉਨ੍ਹਾਂ ਦੇ ਉਪਰ ਪੀ.ਐੱਚ.ਡੀ ਕਰ ਚੁੱਕੇ ਨੇ । ਉਹ ਆਪਣੀ ਕੌਮ ਲਈ ਨਹੀਂ ਸਗੋਂ ਹਰ ਲੋੜਵੰਦ ਇਨਸਾਨ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ । ਲੋਕਾਂ ਵੱਲੋਂ ਉਨ੍ਹਾਂ ਦੇ ਨਾਲ ਜੁੜੀਆਂ ਯਾਦਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ । ਪੰਜਾਬੀ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਭਾਈ ਨਿਰਮਲ ਸਿੰਘ ਜੀ ਖਾਲਸਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ ।

 

View this post on Instagram

 

ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਹਾਰੇ ਲੇਖੇ ??

A post shared by Harjit Harman (@harjitharman) on

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network