ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਉਣ ਲਈ ਏਨੇਂ ਕਰੋੜ ਲੈਂਦੀ ਹੈ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 

Written by  Rupinder Kaler   |  July 25th 2019 05:49 PM  |  Updated: July 25th 2019 05:49 PM

ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਉਣ ਲਈ ਏਨੇਂ ਕਰੋੜ ਲੈਂਦੀ ਹੈ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 

ਬਾਲੀਵੁੱਡ ਅਦਾਕਾਰ ਸਿਰਫ਼ ਆਪਣੀਆਂ ਫ਼ਿਲਮਾਂ ਤੋਂ ਹੀ ਪੈਸਾ ਨਹੀਂ ਕਮਾਉਂਦੇ ਬਲਕਿ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਕਮਾਈ ਦਾ ਮੋਟਾ ਸਾਧਨ ਹਨ । ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀ ਉਹ ਅਦਾਕਾਰਾ ਹੈ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਉਣ ਲਈ ਕਰੋੜਾਂ ਰੁਪਏ ਲੈਂਦੀ ਹੈ । ਇਸ ਸਬੰਧ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਉਹਨਾਂ ਸਿਤਾਰਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੇ ਇੰਸਟਾਗ੍ਰਾਮ ਤੋਂ ਕਰੋੜਾਂ ਰੁਪਏ ਕਮਾ ਰਹੇ ਹਨ । ਇਸ ਲਿਸਟ ਵਿੱਚ ਪ੍ਰਿਯੰਕਾ ਚੋਪੜਾ ਸ਼ਾਮਿਲ ਹੋਣ ਵਾਲੀ ਇਕਲੌਤੀ ਬਾਲੀਵੁੱਡ ਅਦਾਕਾਰਾ ਹੈ।

https://www.instagram.com/p/BzyGRnpnzDZ/

ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਦੇ ਇੰਸਟਾਗ੍ਰਾਮ ਉੱਤੇ 43,038,343  ਫਾਲੋਵਰਸ ਹਨ। ਇੰਸਟਾਗ੍ਰਾਮ ਰਿਚ ਲਿਸਟ 2019 ਵਿੱਚ ਪਤਾ ਲੱਗਿਆ ਹੈ ਕਿ ਅਦਾਕਾਰਾ ਆਪਣੀ ਇੱਕ ਇੰਸਟਾਗ੍ਰਾਮ ਪੋਸਟ ਲਈ ਕਿੰਨਾ ਚਾਰਜ ਕਰਦੀ ਹੈ। ਪ੍ਰਿਯੰਕਾ ਚੋਪੜਾ ਨੂੰ ਸਿੰਗਲ ਇੰਸਟਾ ਪੋਸਟ ਲਈ 1.87  ਕਰੋੜ ਰੁਪਏ ਦਿੱਤੇ ਜਾਂਦੇ ਹਨ। ਇਸ ਲਿਸਟ ਵਿੱਚ ਪ੍ਰਿਯੰਕਾ ਚੋਪੜਾ ਨੂੰ 19ਵਾਂ ਸਥਾਨ ਮਿਲਿਆ ਹੈ।

https://www.instagram.com/p/BziHDe4nSXi/

ਲਿਸਟ ਵਿੱਚ ਕਾਇਲੀ ਜੇਨਰ ਨੇ ਟਾਪ ਕੀਤਾ ਹੈ। ਉਹ ਆਪਣੇ ਇੱਕ ਪੋਸਟ ਲਈ $ 1,266,000 ਚਾਰਜ ਕਰਦੀ ਹੈ। ਪ੍ਰਿਯੰਕਾ ਚੋਪੜਾ ਤੋਂ ਇਲਾਵਾ ਲਿਸਟ ਵਿੱਚ ਵਿਰਾਟ ਕੋਹਲੀ ਦਾ ਨਾਮ ਵੀ ਸ਼ਾਮਿਲ ਹੈ। ਅਦਾਕਾਰਾ ਸੋਸ਼ਲ ਮੀਡੀਆ ਉੱਤੇ ਸੁਪਰ ਐਕਟਿਵ ਰਹਿੰਦੀ ਹੈ। ਉਹ ਆਪਣੇ ਪ੍ਰੋਫੈਸ਼ਨਲ ਪ੍ਰੋਜੈਕਟਸ ਅਤੇ ਵੱਡੇ ਵੱਡੇ ਬਰੈਂਡਸ ਨੂੰ ਇੰਸਟਾ, ਟਵਿੱਟਰ ਦੇ ਜ਼ਰੀਏ ਪ੍ਰਮੋਟ ਕਰਦੀ ਰਹਿੰਦੀ ਹੈ। ਬੀਤੇ ਸਾਲਾਂ ਵਿੱਚ ਪ੍ਰਿਯੰਕਾ ਚੋਪੜਾ ਗਲੋਬਲ ਆਈਕਨ ਬਣ ਕੇ ਉੱਭਰੀ ਹੈ।

https://www.instagram.com/p/BzdEHB6HlnZ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network