"ਮੂਲਕ" ਫ਼ਿਲਮ ਵਿੱਚ ਤਾਪਸੀ ਪੰਨੂ ਵਕੀਲ ਬਣਕੇ ਲੜੂਗੀ ਰਿਸ਼ੀ ਕਪੂਰ ਦਾ ਕੇਸ
ਖ਼ੂਬਸੂਰਤ ਅਦਾਕਾਰਾ ਤਾਪਸੀ ਪੰਨੂ taapsee pannu ਅਤੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੀ ਆਉਣ ਵਾਲੀ ਫ਼ਿਲਮ "ਮੂਲਕ" bollywood ਦੇ ਦੋ ਪੋਸਟਰ ਜਾਰੀ ਹੋ ਚੁੱਕੇ ਹਨ| ਦੋਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਇੱਕ ਦੂੱਜੇ ਦਾ ਪੋਸਟਰ ਜਾਰੀ ਕੀਤਾ ਹੈ| ਅਨੁਬਵ ਸਿਨਹਾ ਦੁਆਰਾ ਲਿੱਖੀ ਅਤੇ ਡਾਇਰੈਕਟ ਕੀਤੀ ਇਹ ਫ਼ਿਲਮ 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ|
https://www.instagram.com/p/BkkbI1wgjq_/?taken-by=rishi_kapoor_rk
ਤਾਪਸੀ ਪੰਨੂ taapsee pannu ਨੇ ਇਸ ਬਾਰੇ ਇੰਸਟਾਗ੍ਰਾਮ ਤੇ ਪੋਸਟਰ ਦੇ ਨਾਲ ਇਸਦਾ ਵਰਨਣ ਕਰਦੇ ਹੋਏ ਕਿਹਾ ਕਿ
"What has fate in store for Murad Ali Mohammed? Find out in the teaser tomorrow. #MyMulk. #RishiKapoor
Produced by #DeepakMukut and @anubhavsinhaa , Directed by Anubhav Sinha, Presented by #SohamRockstar "
https://www.instagram.com/p/BkkbF5dgt0N/?taken-by=rishi_kapoor_rk
ਮੂਲਕ ਫ਼ਿਲਮ ਅਸਲ ਜ਼ਿੰਦਗੀ ਤੇ ਅਧਾਰਿਤ ਫ਼ਿਲਮ ਹੈ ਜਿਸ ਵਿੱਚ ਰਿਸ਼ੀ ਕਪੂਰ ਇੱਕ ਪਿਤਾ ਦਾ ਰੋਲ ਅਦਾ ਕਰਦੇ ਹੋਏ ਆਪਣੇ ਪੁੱਤਰ ਦੀ ਲਾਸ਼ ਵਾਪਿਸ ਲੈਣ ਤੋਂ ਮਨਾ ਕਰ ਦੇਂਦਾ ਹੈ| ਜਿਸ ਨੂੰ ਕਿ ਬੋਲਿਆ ਜਾਂਦਾ ਸੀ ਕਿ ਉਹ ਸ਼ਾਇਦ ਇੱਕ ਆਂਤਕਵਾਦੀ ਹੈ| ਜਿਸ ਤਰਾਂ ਕਿ ਅਸੀਂ ਪੋਸਟਰ ਵਿੱਚ ਵੀ ਦੇਖ ਸਕਦੇ ਹਨ ਕਿ ਤਾਪਸੀ ਪੰਨੂ taapsee pannu ਫ਼ਿਲਮ 'ਚ ਇੱਕ ਵਕੀਲ ਦਾ ਰੋਲ ਅਦਾ ਕਰ ਰਹੀ ਹੈ| ਅਤੇ ਰਿਸ਼ੀ ਕਪੂਰ ਮੁਰਾਦ ਅਲੀ ਮੁਹੰਮਦ ਦੇ ਰੂਪ ਵਿੱਚ ਇੱਕ ਦੋਸ਼ੀ ਦਾ ਕਿਰਦਾਰ ਨਿਭਾ ਰਹੇ ਹਨ| ਉਹਨਾਂ ਦੋਨਾਂ ਤੋਂ ਇਲਾਵਾ ਫ਼ਿਲਮ bollywood film ਵਿੱਚ ਹੋਰ ਵੀ ਦੂਸਰੇ ਕਲਾਕਾਰ ਜਿਵੇਂ ਕਿ ਪ੍ਰਤੀਕ ਬੱਬਰ,ਰਜਤ ਕਪੂਰ,ਆਸ਼ੂਤੋਸ਼ ਰਾਣਾ,ਮਨੋਜ ਪਾਹਵਾ, ਅਤੇ ਨੀਨਾ ਗੁਪਤਾ ਵੀ ਇਸ ਫ਼ਿਲਮ 'ਚ ਆਪਣਾ ਅਭਿਨੈ ਕਰਦੇ ਹੋਏ ਦਿਖਾਈ ਦੇਣਗੇ| ਫ਼ਿਲਮ 3 ਅਗਸਤ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਆ ਰਹੀ ਹੈ ਉਮੀਦ ਹੈ ਸੱਭ ਦੁਆਰਾ ਇਸਨੂੰ ਪੂਰਾ ਪਿਆਰ ਮਿਲੂਗਾ|