ਟਾਈਸਨ ਸਿੱਧੂ ਦੇ ਨਵੇਂ ਗੀਤ ‘ਯਾਰਾ ਲਈ’ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ  

Written by  Lajwinder kaur   |  August 31st 2019 01:32 PM  |  Updated: August 31st 2019 01:32 PM

ਟਾਈਸਨ ਸਿੱਧੂ ਦੇ ਨਵੇਂ ਗੀਤ ‘ਯਾਰਾ ਲਈ’ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ  

ਲਓ ਜੀ ਇੱਕ ਵਾਰ ਫਿਰ ਤੋਂ ਟਾਈਸਨ ਸਿੱਧੂ ਆਪਣੀ ਆਵਾਜ਼ ਦੇ ਨਾਲ ਕੁਝ ਵੱਖਰਾ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ‘ਯਾਰਾ ਲਈ’ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਤੋਂ ਲੱਗਦਾ ਹੈ ਇਸ ਵਾਰ ਵੀ ਉਨ੍ਹਾਂ ਦੇ ਗੀਤ ‘ਚ ਕੁਝ ਵੱਖਰਾ ਦੇਖਣ ਨੂੰ ਮਿਲੇਗਾ।

ਹੋਰ ਵੇਖੋ:ਜੌਰਡਨ ਸੰਧੂ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਜੱਦੀ ਸਰਦਾਰ’ ਫ਼ਿਲਮ ਦਾ ਨਵਾਂ ਗੀਤ ‘ਗਿੱਧੇ ਵਿੱਚ’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਉਨ੍ਹਾਂ ਦੇ ਗੀਤ ਦੇ ਟੀਜ਼ਰ ਨੂੰ ਗੀਤ ਐੱਮ ਪੀ 3 ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਦੀ ਛੋਟੀ ਜਿਹੀ ਝਲਕ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਬੋਲ ਵੀ ਖੁਦ ਟਾਈਸਨ ਸਿੱਧੂ ਦੀ ਕਲਮ ‘ਚੋਂ ਹੀ ਨਿਕਲੇ ਨੇ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਉਸ ਨੂੰ ਸਰ ਮੇਨੀ ਨੇ ਦਿੱਤਾ ਹੈ ਤੇ ਵੀਡੀਓ ਗੁਰਿੰਦਰ ਹੋਰਾਂ ਨੇ ਤਿਆਰ ਕੀਤੀ ਹੈ।

ਟਾਈਸਨ ਸਿੱਧੂ ਇਸ ਤੋਂ ਪਹਿਲਾਂ ਵੀ ਬਾਪੂ,ਕਿਰਦਾਰ, ਰਾਵੀ, ਅਣਖੀ, ਨਜ਼ਾਰੇ, ਜ਼ਿੰਦਗੀ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network