ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਨੂੰ ਦਰਸਾਉਂਦਾ ਨਿਰਮਲ ਸਿੱਧੂ ਦਾ ਗੀਤ ਹੋਇਆ ਰਿਲੀਜ਼

written by Shaminder | May 13, 2020

ਗਾਇਕ ਨਿਰਮਲ ਸਿੱਧੂ ਦੀ ਆਵਾਜ਼ ‘ਚ ਗੀਤ ‘ੳ ਅ ੲ ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜਿੱਥੇ ਪੰਜਾਬ ਦੀ ਮਾਤ ਭਾਸ਼ਾ ਗੁਰਮੁਖੀ ਬਾਰੇ ਗੱਲਬਾਤ ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਨਿਰਮਲ ਸਿੱਧੂ ਹੋਰਾਂ ਨੇ ਕੀਤੀ ਹੈ ਅਤੇ ਭਾਸ਼ਾ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਦੇ ਨਾਲ ਹੀ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ‘ਤੇ ਚੱਲਣ ਦੀ ਗੱਲ ਵੀ ਗੀਤ ‘ਚ ਕੀਤੀ ਗਈ ਹੈ । ਗੀਤ ਦੇ ਬੋਲ ਲੱਖਾ ਭਵਾਨੀਗੜ੍ਹ ਵੱਲੋਂ ਲਿਖੇ ਗਏ ਨੇ। ਜਦੋਂਕਿ ਮਿਊਜ਼ਿਕ ਖੁਦ ਨਿਰਮਲ ਸਿੱਧੂ ਹੋਰਾਂ ਨੇ ਦਿੱਤਾ ਹੈ । https://www.instagram.com/p/CAFP7_vBkvs/ ਇਸ ਗੀਤ ਦਾ ਖੂਬਸੂਰਤ ਵੀਡੀਓ ਬੱਬੂ ਬਰਾੜ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਵੇਖ ਸਕਦੇ ਹੋ । ਨਿਰਮਲ ਸਿੱਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਆਪਣੀ ਸਾਫ ਸੁਥਰੀ ਗਾਇਕੀ ਲਈ ਉਹ ਜਾਣੇ ਜਾਂਦੇ ਹਨ ।ਨਿਰਮਲ ਸਿੱਧੂ ਉਹ ਗਾਇਕ ਹੈ ਜਿਸ ਦਾ ਸੰਗੀਤ ਨਾਲ ਬਹੁਤ ਗੂੜ੍ਹਾ ਰਿਸ਼ਤਾ ਰਿਹਾ ਹੈ । ਇਸੇ ਲਈ ਗਾਇਕੀ ਦੇ ਖੇਤਰ ਵਿੱਚ ਉਤਰਨ ਤੋਂ ਪਹਿਲਾਂ ਉਹ ਬਾਬਾ ਫ਼ਰੀਦ ਸੰਗੀਤ ਅਕੈਡਮੀ ਚਲਾ ਕੇ ਸੰਗੀਤ ਦੀ ਸਿੱਖਿਆ ਦਿੰਦਾ ਸੀ।ਪਰ ਫਰੀਦਕੋਟ ਉਸ ਨੂੰ ਕੁਝ ਰਾਸ ਨਾਂਹ ਆਇਆ, ਇਸੇ ਲਈ ਨਿਰਮਲ ਸਿੱਧੂ 1990 ਵਿੱਚ ਜਲੰਧਰ ਪਹੁੰਚ ਗਿਆ । ਜਲੰਧਰ ਰਹਿੰਦੇ ਹੋਏ ਨਿਰਮਲ ਸਿੱਧੂ ਨੂੰ  ਦੂਰਦਰਸ਼ਨ ਤੇ ਅਕਾਸ਼ਵਾਣੀ ਜਲੰਧਰ ਵਿੱਚ ਗਾਉਣ ਤੇ ਸੰਗੀਤ ਦਾ ਕੰਮ ਵੀ ਮਿਲਣ ਲੱਗ ਪਿਆ। ਜਲੰਧਰ ਨਿਰਮਲ ਸਿੱਧੂ ਨੂੰ ਏਨਾਂ ਰਾਸ ਆਇਆ ਕਿ ਸੰਗੀਤ ਦੀ ਦੁਨੀਆ ਵਿੱਚ ਉਸ ਦਾ ਸਿਤਾਰਾ ਚਮਕਣ ਲੱਗ ਗਿਆ ।  ਇੱਥੇ ਰਹਿੰਦੇ ਹੋਏ ਹੀ ਨਿਰਮਲ ਸਿੱਧੂ ਨੇ ਕੈਸੇਟ 'ਕਦੇ ਕਦੇ ਖੇਡ ਲਿਆ ਕਰੀਂ' ਕੱਢੀ ਇਸ ਕੈਸੇਟ ਨੇ ਨਿਰਮਲ ਸਿੱਧੂ ਨੂੰ ਵੱਖਰੀ ਪਹਿਚਾਣ ਦਿਵਾ ਦਿੱਤੀ ।

0 Comments
0

You may also like