Advertisment

ਫਿਲਮ ਉੜਾ ਆੜਾ ਨੂੰ ਦੇਖ ਕੇ ਪਾਲੀਵੁੱਡ ਦੇ ਕਈ ਸਿਤਾਰੇ ਹੋਏ ਭਾਵੁਕ, ਦੇਖੋ ਵੀਡਿਓ

author-image
By Rupinder Kaler
New Update
ਫਿਲਮ ਉੜਾ ਆੜਾ ਨੂੰ ਦੇਖ ਕੇ ਪਾਲੀਵੁੱਡ ਦੇ ਕਈ ਸਿਤਾਰੇ ਹੋਏ ਭਾਵੁਕ, ਦੇਖੋ ਵੀਡਿਓ
Advertisment
ਪਾਲੀਵੁੱਡ ਫਿਲਮ ਉੜਾ ਆੜਾ ਰਿਲੀਜ਼ ਹੋ ਗਈ ਹੈ । ਇਸ ਫਿਲਮ ਨੂੰ ਪਾਲੀਵੁੱਡ ਦੇ ਕਈ ਸਿਤਾਰੇ ਦੇਖਣ ਲਈ ਪਹੁੰਚੇ । ਇਸ ਫਿਲਮ ਦਾ ਕੰਸੈਪਟ ਹਰ ਸਿਤਾਰੇ ਨੂੰ ਖੂਬ ਪਸੰਦ ਆਇਆ ਹੈ । ਕਈ ਸਿਤਾਰੇ ਤਾਂ ਇਸ ਫਿਲਮ ਨੂੰ ਦੇਖ ਕੇ ਇਮੋਸ਼ਨਲ ਵੀ ਹੋ ਗਏ । ਇਸ ਫਿਲਮ ਨੂੰ ਲੈ ਕੇ ਜਦੋਂ ਐਮੀ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਹ ਭਾਵੁਕ ਹੋ ਗਏ । ਉਹਨਾਂ ਨੇ ਕਿਹਾ ਕਿ ਇਹ ਫਿਲਮ ਉਹਨਾਂ ਨੂੰ ਬਹੁਤ ਪਸੰਦ ਆਈ ਹੈ ਕਿਉਂਕਿ ਫਿਲਮ ਦੀ ਕਹਾਣੀ ਅਸਲ ਜ਼ਿੰਦਗੀ ਦੇ ਬਹੁਤ ਕਰੀਬ ਹੈ । https://www.instagram.com/p/BtWQCgNnyYv/ ਇਸ ਤੋਂ ਇਲਾਵਾ ਬਿਨੂੰ ਢਿੱਲੋਂ, ਕਰਮਜੀਤ ਅਨਮੋਲ ਤੇ ਸਿਮੀ ਚਾਹਲ ਨੇ ਵੀ ਇਸ ਫਿਲਮ ਨੂੰ ਬਹੁਤ ਪਸੰਦ ਕੀਤਾ ਹੈ ।
Advertisment
https://www.instagram.com/p/BtWQobpHsqG/ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਤਰਸੇਮ ਜੱਸੜ ਵੀ ਫਿਲਮ ਨੂੰ ਦੇਖ ਕੇ ਭਾਵੁਕ ਹੋ ਗਏ । ਉਹ ਏਨੇਂ ਭਾਵੁਕ ਹੋ ਗਏ ਕਿ ਉਹਨਾਂ ਤੋਂ ਗੱਲ ਨਹੀਂ ਹੋਈ ਪਰ ਉਹਨਾਂ ਨੇ ਕਿਹਾ ਕਿ ਨਰੇਸ਼ ਕਥੂਰੀਆ ਦੀ ਕਹਾਣੀ ਬਾ ਕਮਾਲ ਸੀ ।ਜਿਸ ਨੇ ਹਰ ਇੱਕ ਨੂੰ ਇਮੋਸ਼ਨਲ ਕਰ ਦਿੱਤਾ ਹੈ । https://www.instagram.com/p/BtXqDrwlnw_/ ਇਸ ਫਿਲਮ ਵਿੱਚ ਤਰਸੇਮ ਦੇ ਨਾਲ ਨੀਰੂ ਬਾਜਵਾ ਮੁੱਖ ਭੂਮਿਕਾ ਵਿੱਚ ਹਨ । ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਲੋਕ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਵਿੱਚ ਆ ਕੇ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਭੁੱਲਦੇ ਜਾ ਰਹੇ ਹਨ । ਇਸ ਫਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ । ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment