ਤਰਸੇਮ ਜੱਸੜ ਨੇ ਨੀਰੂ ਬਾਜਵਾ ਨੂੰ ਸਿਖਾਇਆ  "ੳ ਅ" ਦੇਖੋ ਕਿਸ ਤਰ੍ਹਾਂ 

written by Rupinder Kaler | November 01, 2018

ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਫਿਲਮ "ੳ ਅ" ਇੱਕ ਫਰਵਰੀ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ । ਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਹੇਠ ਬਣ ਰਹੀ ਰਹੀ ਇਸ ਫਿਲਮ ਵਿੱਚ ਕਮੇਡੀ ਕਲਾਕਾਰ ਕਰਮਜੀਤ ਅਨਮੋਲ, ਬੀਐੱਨ ਸ਼ਰਮਾ, ਗੁਰਪ੍ਰੀਤ ਸਿੰਘ ਘੁੱਗੀ ਵੀ ਦਿਖਾਈ ਦੇਣਗੇ । ਇਹ ਫਿਲਮ ਰੂਪਾਲੀ ਗੁਪਤਾ, ਦੀਪਕ ਗੁਪਤਾ, ਨਰੇਸ਼ ਕਸੂਰੀਆ ਵੱਲੋਂ ਬਣਾਈ ਜਾ ਰਹੀ ਹੈ । ਇਸ ਫਿਲਮ ਦੀ ਕਹਾਣੀ ਨਰੇਸ਼ ਕਸੂਰੀਆ ਨੇ ਲਿਖੀ ਹੈ । ਇਸ ਫਿਲਮ ਦੀ ਰਿਲੀਜ਼ਿੰਗ ਬਾਰੇ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ  ਜਾਣਕਾਰੀ ਸਾਂਝੀ ਕੀਤੀ ਹੈ ਤੇ ੳੁਹਨਾਂ ਦੀ ਇਸ ਪੋਸਟ ਨੂੰ ਹੁਣ ਤੱਕ ਹਜ਼ਾਰਾਂ ਲੋਕਾ ਦੇ ਲਾਈਕ ਮਿਲ ਚੁੱਕੇ ਹਨ । ਹੋਰ ਵੇਖੋ :ਰੁਪਿੰਦਰ ਹਾਂਡਾ ਨੇ ਮੁੱਕੇ ਮਾਰ-ਮਾਰ ਕੱਢਿਆ ਦਿਲ ਦਾ ਗੁਬਾਰ ,ਵੇਖੋ ਵੀਡਿਓ https://www.instagram.com/p/Bpn7Su8H8CA/?taken-by=neerubajwa ਇਸ ਤੋਂ ਪਹਿਲਾਂ ਨੀਰੂ ਬਾਜਵਾ ਦੀ ਲੌਂਗ ਲਾਚੀ ਫਿਲਮ ਬਾਕਸ-ਆਫਿਸ ਤੇ ਕਾਫੀ ਹਿੱਟ ਰਹੀ ਹੈ । ਨੀਰੂ ਦੀ ਆਟੇ ਦੀ ਚਿੜੀ ਫਿਲਮ ਨੂੰ ਵੀ ਉਸ ਦੇ ਪ੍ਰਸ਼ੰਸਕਾ ਦਾ ਚੰਗਾ ਹੁੰਗਾਰਾ ਮਿਲਿਆ ਹੈ । ਇਸ ਫਿਲਮ ਵਿੱਚ ਕਮੇਡੀ ਦੇ ਨਾਲ ਨਾਲ ਪੰਜਾਬ ਦੇ ਗੰਭੀਰ ਮਸਲਿਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਹੋਰ ਵੇਖੋ :ਗਾਇਕ ਰੇਸ਼ਮ ਸਿੰਘ ਅਨਮੋਲ ਦੀ ‘ਸਨੈਪ ਚੈਟ’ ਦੇ ਹੋਣ ਲੱਗੇ ਚਰਚੇ, ਵੀਡੀਓ ਦੇਖੋ

tarsem jassar neeru bajwa tarsem jassar neeru bajwa
ਤਰਸੇਮ ਜੱਸੜ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਉਹ ਜਿੰਮੀ ਸ਼ੇਰਗਿੱਲ ਦੀ ਫਿਲਮ ਦਾਣਾ ਪਾਣੀ ਵਿੱਚ ਦਿਖਾਈ ਦਿੱਤੇ ਸਨ ਤੇ ਹੁਣੇ ਹੁਣੇ ਉਹਨਾਂ ਦੀ ਫਿਲਮ ਅਫਸਰ ਆਈ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਇਹ ਜੋੜੀ 'ੳ ਅ' ਵਿੱਚ ਕੀ ਕਮਾਲ ਦਿਖਾਉਂਦੀ ਹੈ ।  

0 Comments
0

You may also like