ਕੀ ਨੇਹਾ ਕੱਕੜ ਗਾਇਕ ਉਦਿਤ ਨਾਰਾਇਣ ਦੀ ਬਣੇਗੀ ਨੂੰਹ ! ਖੁਦ ਉਦਿਤ ਨੇ ਕੀਤਾ ਵੱਡਾ ਖੁਲਾਸਾ

written by Rupinder Kaler | January 20, 2020

ਮਸ਼ਹੂਰ ਗਾਇਕ ਉਦਿਤ ਨਾਰਾਇਣ ਨੇ ਗਾਇਕਾ ਨੇਹਾ ਕੱਕੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ । ਦਰਅਸਲ ਪਿਛਲੇ ਕੁਝ ਸਮੇਂ ਤੋਂ ਨੇਹਾ, ਆਦਿੱਤਿਆ ਨਾਰਾਇਣ ਨਾਲ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਸੋਸ਼ਲ ਮੀਡਿਆ 'ਤੇ ਦੋਹਾਂ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਸੁਨਣ ਨੂੰ ਮਿਲ ਰਹੀਆਂ ਹਨ। ਦੋਹਾਂ ਦੇ ਮੰਮੀ-ਪਾਪਾ ਵੱਲੋਂ ਇਨ੍ਹਾਂ ਦੇ ਵਿਆਹ ਬਾਰੇ ਗੱਲ ਕਰਨ ਦੀ ਵੀਡਿਓ ਵੀ ਸੋਸ਼ਲ ਮੀਡਿਆ 'ਤੇ ਕਾਫ਼ੀ ਵਾਇਰਲ ਹੋਈ ਸੀ। https://www.instagram.com/p/B7fY8w9nM5W/ ਇਸ ਤੋਂ ਬਾਅਦ ਇਸ ਖ਼ਬਰ ’ਤੇ ਮੋਹਰ ਲੱਗ ਗਈ। ਹੁਣ ਇਸ ਮਾਮਲੇ 'ਤੇ ਆਦਿੱਤਿਆ ਨਾਰਾਇਣ ਦੇ ਪਿਤਾ ਤੇ ਦਿੱਗਜ਼ ਬਾਲੀਵੁੱਡ ਸਿੰਗਰ ਉਦਿਤ ਨਾਰਾਇਣ ਨੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਉਦਿਤ ਨੂੰ ਬੇਟੇ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਦੋਨੋਂ ਨਾਲ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਉਦਿਤ ਨੇ ਨੇਹਾ ਦੀ ਤਾਰੀਫ਼ ਕਰਦਿਆਂ ਕਿਹਾ ਕਿ "ਨੇਹਾ ਬਹੁਤ ਪਿਆਰੀ ਬੱਚੀ ਹੈ। ਜੇਕਰ ਉਹ ਸਾਡੇ ਘਰ ਦੀ ਨੂੰਹ ਬਣੇਗੀ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ। ਮੈਨੂੰ ਹਮੇਸ਼ਾ ਨੇਹਾ ਦੇ ਗਾਣੇ ਸੁਣਨਾ ਚੰਗਾ ਲੱਗਦਾ ਹੈ।" ਇਨ੍ਹਾਂ ਹੀ ਨਹੀਂ ਆਦਿਤਿਆ ਦੀ ਮਾਂ ਰੰਜਨਾ ਨਾਰਾਇਣ ਨੂੰ ਵੀ ਨੇਹਾ ਬੇਹੱਦ ਪਸੰਦ ਹੈ। https://www.instagram.com/p/B6m8ps5nLzP/

0 Comments
0

You may also like