'ਉਮੀਦਾਂ' ਗੀਤ ਦਾ ਟੀਜ਼ਰ ਹੋਇਆ ਜਾਰੀ 

Written by  Shaminder   |  October 17th 2018 01:17 PM  |  Updated: October 17th 2018 01:17 PM

'ਉਮੀਦਾਂ' ਗੀਤ ਦਾ ਟੀਜ਼ਰ ਹੋਇਆ ਜਾਰੀ 

'ਉਮੀਦਾਂ' ਗੀਤ ਤੇਈ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਪਰ ਇਸ ਤੋਂ ਪਹਿਲਾਂ ਇਸ ਗੀਤ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਇਸ ਗੀਤ ਨੂੰ ਚੇਤਨ ਨੇ ਗਾਇਆ ਹੈ ਜਦਕਿ ਗੀਤ ਦੇ ਬੋਲ ਲਿਖੇ ਨੇ ਰਾਸ ਨੇ ।ਇਸ ਗੀਤ ਨੂੰ ਅਕਾਸ਼ ਜੰਡੂ ਨੇ ਦਿੱਤਾ ਹੈ ।ਵੀਡਿਓ ਬਣਾਇਆ ਹੈ ਫਰੇਮ ਸਿੰਘ ਨੇ । ਗੀਤ ਦੇ ਟੀਜ਼ਰ ਨੂੰ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਇਹ ਗੀਤ ਇੱਕ ਸੈਡ ਸੌਂਗ ਹੈ । ਇਸ ਗੀਤ ਦੇ ਟੀਜ਼ਰ ਨੂੰ ਕੁਲਵਿੰਦਰ ਬਿੱਲਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਚੇਤਨ ਇਸ ਤੋਂ ਪਹਿਲਾਂ ਵੀ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

ਹੋਰ ਵੇਖੋ : ਰਣਬੀਰ ਕਪੂਰ ਨੂੰ ਨਿਊਯਾਰਕ ਮਿਲਣ ਲਈ ਪਹੁੰਚੀ ਆਲਿਆ ਭੱਟ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਜਿਨ੍ਹਾਂ ਚੋਂ 'ਜ਼ਿੰਦਗੀ ਦੇ ਪੰਨੇ' ਮੁੱਖ ਤੌਰ 'ਤੇ ਸ਼ਾਮਿਲ ਹਨ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ 'ਉਮੀਦਾਂ' ਜੋ ੨੩ ਅਕਤੂਬਰ ਨੁੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ 'ਚ ਚੇਤਨ ਕਿਸ ਉਮੀਦ ਦੀ ਗੱਲ ਕਰ ਰਹੇ ਨੇ । ਇਹ ਤਾਂ ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।ਪਰ ਚੇਤਨ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰੋਤਿਆਂ ਨੂੰ ਉਨ੍ਹਾਂ ਦਾ ਇਹ ਗੀਤ ਵੀ ਪਸੰਦ ਆਏਗਾ ।ਫਿਲਹਾਲ ਇੰਤਜ਼ਾਰ ਹੈ ੨੩ ਅਕਤੂਬਰ ਦਾ ।ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network