ਤਰਨਤਾਰਨ ਦੇ ਬੇਰੁਜ਼ਗਾਰ ਮੁੰਡਿਆਂ ਨੇ ਚੱਲਦਾ ਫਿਰਦਾ ਹੋਟਲ ਕੀਤਾ ਤਿਆਰ

written by Shaminder | July 20, 2021

ਹਿੰਮਤ ਏ ਮਰਦਾ, ਮਦਦ ਏ ਖੁਦਾ ਜੀ ਹਾਂ ਇਹ ਸਾਬਿਤ ਕਰ ਦਿਖਾਇਆ ਹੈ ਤਰਨਤਾਰਨ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਬੇਰੁਜ਼ਗਾਰੀ ਦਾ ਹੱਲ ਆਪਣੇ ਤਰੀਕੇ ਦੇ ਨਾਲ ਕੱਢਿਆ ਹੈ । ਬਠਿੰਡਾ ਤੋਂ ਜਿਹੜਾ ਅੰਮ੍ਰਿਤਸਰ ਨੂੰ ਰੋਡ ਜਾਂਦਾ ਹੈ । ਇਸ ਰੋਡ ‘ਤੇ ਇਹ ਨੌਜਵਾਨ ਕੰਮ ਕਰਦੇ ਹਨ । ਇਸ ਚੱਲਦੇ ਫਿਰਦੇ ਹੋਟਲ ਨੂੰ ਬਨਾਉਣ ਲਈ ਇਨ੍ਹਾਂ ਨੌਜਵਾਨਾਂ ਨੇ ਸਾਢੇ ਤਿੰਨ ਲੱਖ ਖਰਚ ਕੀਤੇ ਹਨ । Hotel ਹੋਰ ਪੜ੍ਹੋ : ਗੈਵੀ ਚਾਹਲ ਨੇ ਆਪਣੇ ਅੰਦਾਜ਼ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ 
Tarntarn Boy ਲਾਕਡਾਊਨ ਦੌਰਾਨ ਇਹ ਨੌਜਵਾਨ ਵਿਹਲੇ ਸਨ । ਜਿਸ ਤੋਂ ਬਾਅਦ ਇਹ ਯੂਟਿਊਬ ‘ਤੇ ਅਕਸਰ ਇਸ ਤਰ੍ਹਾਂ ਦੇ ਵੀਡੀਓਜ਼ ਵੇਖਦੇ ਰਹਿੰਦੇ ਸਨ ਅਤੇ ਇਸੇ ਤੋਂ ਉਨ੍ਹਾਂ ਨੂੰ ਇਹ ਚੱਲਦਾ ਫਿਰਦਾ ਹੋਟਲ ਬਨਾਉਣ ਦਾ ਆਈਡਿਆ ਆਇਆ । ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਹੋਟਲ ਜਾਂ ਰੈਸਟੋਰੈਂਟ ਖੋਲਣ ਦੇ ਚਾਹਵਾਨ ਸਨ । Tarntarn Boy ਪਰ ਉਸ ‘ਤੇ ਖਰਚ ਏਨਾ ਕੁ ਆ ਜਾਂਦਾ ਕਿ ੳੇੁਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ । ਜਿਸ ਦੇ ਚੱਲਦਿਆਂ ਉਨ੍ਹਾਂ ਨੇ ਇੱਕ ਬੱਸ ‘ਚ ਹੀ ਹੋਟਲ ਬਨਾਉਣ ਦੀ ਸੋਚੀ । ਇਹ ਨੌਜਵਾਨ ਖਾਣ ਪੀਣ ਦਾ ਸਾਰਾ ਸਮਾਨ ਖੁਦ ਹੀ ਤਿਆਰ ਕਰਦੇ ਹਨ । ਇਹ ਨੌਜਵਾਨ ਬੇਰੁਜ਼ਗਾਰ ਸਨ ਅਤੇ ਦੋਵਾਂ ਨੇ ਇੱਕਠਿਆਂ ਹੀ ਇਹ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ।  

0 Comments
0

You may also like