ਇਸ ਤਰ੍ਹਾਂ ਦੀਆਂ ਫਿਲਮਾਂ ਰਿਕਾਰਡ ਕਰਨ ਤੇ ਖਰੀਦਣ 'ਤੇ ਹੋਵੇਗੀ 3 ਸਾਲ ਦੀ ਸਜ਼ਾ, ਦੇਣਾ ਪਵੇਗਾ 10 ਲੱਖ ਦਾ ਜ਼ੁਰਮਾਨਾ 

Written by  Rupinder Kaler   |  February 07th 2019 03:38 PM  |  Updated: February 07th 2019 03:38 PM

ਇਸ ਤਰ੍ਹਾਂ ਦੀਆਂ ਫਿਲਮਾਂ ਰਿਕਾਰਡ ਕਰਨ ਤੇ ਖਰੀਦਣ 'ਤੇ ਹੋਵੇਗੀ 3 ਸਾਲ ਦੀ ਸਜ਼ਾ, ਦੇਣਾ ਪਵੇਗਾ 10 ਲੱਖ ਦਾ ਜ਼ੁਰਮਾਨਾ 

ਫਿਲਮ ਪਾਈਰੇਸੀ ਤੋਂ ਪਰੇਸ਼ਾਨ ਬਾਲੀਵੁੱਡ ਨੂੰ ਮੋਦੀ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ । ਸਰਕਾਰ ਨੇ ਸਿਨੇਮਾਟੋਗ੍ਰਾਫ ਐਕਟ ਵਿੱਚ ਵੱਡੇ ਬਦਲਾਅ ਕਰਦੇ ਹੋਏ ਕਈ ਵੱਡੇ ਫੈਸਲੇ ਲਏ ਹਨ । ਪ੍ਰੈੱਸ ਇਨਫਾਰਮੇਸ਼ਨ ਬਿਊਰੋ ਦੇ ਨਿਦੇਸ਼ਕ ਸਿਤਾਂਸ਼ੂ ਕਰ ਨੇ ਟਵਿੱਟਰ ਦੇ ਜਰੀਏ ਜਾਣਕਾਰੀ ਦਿੱਤੀ ਹੈ ਕਿ ਕੈਬਨਿਟ ਦੇ ਨਵੇਂ ਫੈਸਲੇ ਮੁਤਾਬਿਕ ਪਾਈਰੇਸੀ ਨੂੰ ਇੱਕ ਗੰਭੀਰ ਅਪਰਾਧ ਮੰਨਿਆ ਜਾਵੇਗਾ ।

karan johar meet pm modi karan johar meet pm modi

Cinematograph Act 1957  ਵਿੱਚ ਕੀਤੀ ਗਈ ਸੋਧ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਫਿਲਮ ਨਿਰਮਾਤਾ ਦੀ ਇਜਾਜ਼ਤ ਦੇ ਬਗੈਰ ਫਿਲਮ ਨੂੰ ਰਿਕਾਰਡ ਕਰਦਾ ਹੈ ਤਾਂ ਉਸ ਨੂੰ ਅਪਰਾਧੀ ਮੰਨਿਆ ਜਿਵੇਗਾ । ਦੋਸ਼ੀ ਪਾਏ ਜਾਣ ਤੇ ਅਪਰਾਧੀ ਨੂੰ ਤਿੰਨ ਸਾਲ ਦੀ ਜੇਲ੍ਹ ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ ।

https://twitter.com/DG_PIB/status/1093169877760774144

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਕਈ ਸਿਤਾਰੇ ਤੇ ਫਿਲਮ ਨਿਰਮਾਤਾ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਸਨ ।ਇਸ ਮੁਲਾਕਾਤ ਦੌਰਾਨ ਪਾਈਰੇਸੀ ਨੂੰ ਵੱਡੀ ਸਮੱਸਿਆ ਨੂੰ ਦੱਸਿਆ ਗਿਆ ਸੀ । ਇਸ ਮੁਲਾਕਾਤ ਤੋਂ ਬਾਅਦ ਇਸ ਤਰ੍ਹਾਂ ਦੇ ਫੈਸਲੇ ਆਉਣ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨੇ ਬਾਲੀਵੁੱਡ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਉਠਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network