ਵਿਦੇਸ਼ ਦੀ ਧਰਤੀ 'ਤੇ ਪੰਜਾਬੀ ਗਾਇਕ ਲਗਾਉਣਗੇ ਰੌਣਕਾਂ

written by Shaminder | September 15, 2018

ਯੂਨਾਈਟਿਡ ਪੰਜਾਬੀ ਅਤੇ ਪੰਜਾਬੀ ਕਲੱਬ ਮੈਰੀਲੈਂਡ ਵੱਲੋਂ ੨੨ ਸਤੰਬਰ ਨੂੰ ਪੰਜਾਬੀ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਮੇਲੇ 'ਚ ਮਿਸ ਪੂਜਾ ,ਹਰਭਜਨ ਮਾਨ ,ਸਤਿੰਦਰ ਸੱਤੀ ਅਤੇ ਗੁਰਸੇਵਕ ਮਾਨ ਸਰੋਤਿਆਂ ਦਾ ਮੰਨੋਰੰਜਨ ਕਰਨਗੇ । ਵਿਦੇਸ਼ 'ਚ ਹੋਣ ਵਾਲਾ ਇਹ ਮੇਲਾ ਵਿਦੇਸ਼ ਦੀ ਧਰਤੀ 'ਤੇ ਹੋ ਰਿਹਾ ਹੈ । ਜਿਸ 'ਚ ਇਹ ਸਾਰੇ ਗਾਇਕ ਆਪਣੀ ਗਾਇਕੀ ਨਾਲ ਸਮਾਂ ਬੰਨਣਗੇ । ਹੋਰ ਵੇਖੋ : ਲੰਦਨ ‘ਚ ਜਦੋਂ ਮਿਸ ਪੂਜਾ ਦੇ ਗੀਤਾਂ ਨੇ ਲੋਕਾਂ ਨੂੰ ਨਚਾਇਆ https://www.instagram.com/p/BntY5fjBLQH/?hl=en&taken-by=misspooja ਇਹ ਮੇਲਾ ਵਰਜੀਨੀਆ ਦੇ ਬੁਲ ਰਨ ਪਾਰਕ 'ਚ ਹੋ ਰਿਹਾ ਹੈ । ਸੋ ਜੇ ਤੁਸੀਂ ਵੀ ਆਪਣੇ ਇਨ੍ਹਾਂ ਪਸੰਦੀਦਾ ਕਲਾਕਾਰਾਂ ਦੀ ਪਰਫਾਰਮੈਂਸ ਵੇਖਣਾ ਚਾਹੁੰਦੇ ਹੋ ਤਾਂ ਤਿਆਰ ਹੋ ਜਾਉ । ਹਰਭਜਨ ਮਾਨ ਅਤੇ ਗੁਰਸੇਵਕ ਮਾਨ ਵੀ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨ ਪਰਚਾਉਣਗੇ । ਇਸ ਬਾਰੇ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । miss pooja ਜਿਸ 'ਚ ਉਨ੍ਹਾਂ ਨੇ ੨੨ ਸਤੰਬਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ । ਇਸ ਮੇਲੇ 'ਚ ਮਿਸ ਪੂਜਾ ਵੀ ਪਰਫਾਰਮ ਕਰਨਗੇ ਅਤੇ ਇਸ ਮੇਲੇ ਦੀ ਸ਼ਾਨ 'ਚ ਵਧਾਉਣਗੇ । ਆਪਣੀ ਪਰਫਾਰਮੈਂਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਵੀ ਨੇ । ਇਸ ਮੇਲੇ ਬਾਰੇ ਮਿਸ ਪੂਜਾ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਜਾਣਕਾਰੀ ਸਾਂਝੀ ਕਰਦੇ ਹੋਇਆ ਇੱਕ ਵੀਡਿਓ ਆਪਣੇ ਪ੍ਰਸੰਸ਼ਕਾਂ ਲਈ ਸਾਂਝਾ ਕੀਤਾ ਹੈ ਅਤੇ ਇਸ ਪੰਜਾਬੀ ਮੇਲੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ । ਦੱਸ ਦਈਏ ਕਿ ਮਿਸ ਪੂਜਾ ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ ਅਤੇ ਆਪਣੇ ਇਸ ਟੂਰ ਦੌਰਾਨ ਉੁਹ ਕਈ ਥਾਵਾਂ 'ਤੇ ਆਪਣੇ ਗੀਤਾਂ ਰਾਹੀਂ ਸਮਾਂ ਬੰਨਣਗੇ । ਇਸ ਯੂਨਾਈਟਿਡ ਪੰਜਾਬੀ ਮੇਲੇ 'ਚ ਉਨ੍ਹਾਂ ਨੇ ਲੋਕਾਂ ਨੂੰ ਵੀ ਇਸ ਮੇਲੇ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਸਭ ਨੂੰ ਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਸੁਰਾਂ ਦੀ ਇਸ ਸੁਰੀਲੀ ਸ਼ਾਮ ਨੂੰ ਹੋਰ ਵੀ ਰੰਗੀਨ ਬਣਾਇਆ ਜਾ ਸਕੇ ।  

0 Comments
0

You may also like