ਨਿੰਜਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਉੱਨੀ ਇੱਕੀ’ ਦਾ ਨਵਾਂ ਗੀਤ ‘ਰੋਂਦੇ ਰੋਂਦੇ’, ਦੇਖੋ ਵੀਡੀਓ

Written by  Lajwinder kaur   |  October 09th 2019 03:26 PM  |  Updated: October 09th 2019 03:26 PM

ਨਿੰਜਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਉੱਨੀ ਇੱਕੀ’ ਦਾ ਨਵਾਂ ਗੀਤ ‘ਰੋਂਦੇ ਰੋਂਦੇ’, ਦੇਖੋ ਵੀਡੀਓ

ਜਗਜੀਤ ਸੰਧੂ ਜੋ ਕਿ ਬਤੌਰ ਹੀਰੋ ਪਹਿਲੀ ਵਾਰ ‘ਉੱਨੀ ਇੱਕੀ’ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਜਗਜੀਤ ਸੰਧੂ ਤੇ ਸਾਵਣ ਰੂਪੋਵਾਲੀ ਨਜ਼ਰ ਆਉਣਗੇ। ਫ਼ਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਜਿਸਦੇ ਚੱਲਦੇ ਫ਼ਿਲਮ ਦਾ ਸੈਡ ਸੌਂਗ ਨਿੰਜਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਰੋਂਦੇ ਰੋਂਦੇ ਗਾਣੇ ਨੂੰ ਨਿੰਜਾ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਮਾਸਟਰ ਸਲੀਮ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਕਰ ਰਹੇ ਨੇ ਸਭ ਨੂੰ ਭਾਵੁਕ, ਰਿਲੀਜ਼ ਹੋਇਆ ਫ਼ਿਲਮ ਆਸਰਾ ਦਾ ਗੀਤ ‘ਰੱਬਾ ਤੇਰੀ ਰਜ਼ਾ’

ਇਸ ਗਾਣੇ ਦੇ ਬੋਲ ਅਵੀ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਦਾ ਬੌਸ ਨੇ ਦਿੱਤਾ ਹੈ। ਇਸ ਗੀਤ ਨੂੰ ਗੀਤ ਐੱਮ.ਪੀ 3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।ਗੀਤ ਨੂੰ ਫ਼ਿਲਮ ਦੇ ਨਾਇਕ ਜਗਜੀਤ ਸੰਧੂ ਤੇ ਨਾਇਕਾ ਸਾਵਣ ਰੂਪੋਵਾਲੀ ਉੱਤੇ ਫਿਲਮਾਇਆ ਗਿਆ ਹੈ।ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

‘ਉੱਨੀ ਇੱਕੀ’ ਫ਼ਿਲਮ ਦੀ ਕਹਾਣੀ ਲਿਵਤਾਰ ਸਿੰਘ ਦੀ ਹੈ ਅਤੇ ਲਿਵਤਾਰ ਤੇ ਕੇਪੀ ਗਿੱਲ ਨੇ ਮਿਲ ਕੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਕਰਮਜੀਤ ਅਨਮੋਲ, ਲੱਕੀ ਧਾਲੀਵਾਲ, ਗੁਰਚੇਤ ਚਿੱਤਰਕਾਰ ਵਰਗੇ ਕਈ ਨਾਮੀ ਸਿਤਾਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਅਮਨ ਦੀਪ ਸਿੰਘ ਸੰਧੂ, ਕੇਪੀ ਗਿੱਲ, ਨਵਨੀਤ ਸਿੰਘ, ਆਭਾ ਕਥੂਰੀਆ ਕੋਹਲੀ ਤੇ ਵਿਪੁਲ ਕੈਂਬੋ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ 11 ਅਕਤੂਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network