ਅਦਾਕਾਰ ਅਨੁਪਮ ਸ਼ਾਮ ਦੇ ਇਲਾਜ਼ ਲਈ ਯੂਪੀ ਦੇ ਮੁੱਖ ਮੰਤਰੀ ਨੇ 20 ਲੱਖ ਦੇਣ ਦਾ ਕੀਤਾ ਐਲਾਨ, ਇਸ ਤੋਂ ਪਹਿਲਾਂ ਸੋਨੂੰ ਸੂਦ ‘ਤੇ ਮਨੋਜ ਵਾਜਪੇਈ ਨੇ ਕੀਤੀ ਸੀ ਮਦਦ

Written by  Shaminder   |  August 03rd 2020 03:04 PM  |  Updated: August 03rd 2020 03:04 PM

ਅਦਾਕਾਰ ਅਨੁਪਮ ਸ਼ਾਮ ਦੇ ਇਲਾਜ਼ ਲਈ ਯੂਪੀ ਦੇ ਮੁੱਖ ਮੰਤਰੀ ਨੇ 20 ਲੱਖ ਦੇਣ ਦਾ ਕੀਤਾ ਐਲਾਨ, ਇਸ ਤੋਂ ਪਹਿਲਾਂ ਸੋਨੂੰ ਸੂਦ ‘ਤੇ ਮਨੋਜ ਵਾਜਪੇਈ ਨੇ ਕੀਤੀ ਸੀ ਮਦਦ

ੳੇੁੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੀ ਅਨੁਪਮ ਸ਼ਾਮ ਓਝਾ ਦੀ ਮਦਦ ਲਈ ਅੱਗੇ ਆਏ ਹਨ । ਉਨ੍ਹਾਂ ਨੇ ਅਦਾਕਾਰ ਦੇ ਇਲਾਜ਼ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ । ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰਕਮ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਦਿੱਤੀ ਜਾਵੇਗੀ । ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਸੋਨੂੰ ਸੂਦ ਅਤੇ ਮਨੋਜ ਵਾਜਪੇਈ ਨੇ ਅਦਾਕਾਰ ਦੀ ਮਦਦ ਕੀਤੀ ਹੈ ।

ਅਨੁਪਮ ਓਝਾ ਨੇ ਬੈਂਡਿਟ ਕਵੀਨ ਅਤੇ ਸਲੱਮ ਡੌਗ ਮਿਲੇਨੀਅਰ ਵਰਗੀਆਂ ਫ਼ਿਲਮਾਂ ਦੇ ਨਾਲ ਨਾਲ ਸੀਰੀਅਲਾਂ ‘ਚ ਵੀ ਕੰਮ ਕੀਤਾ ਹੈ । ਪਰ ਲਾਕਡਾਊਨ ਕਾਰਨ ਆਰਥਿਕ ਤੌਰ ‘ਤੇ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਸੀ ਅਤੇ ਜਿਸ ਤੋਂ ਬਾਦ ਘਰ ਵਾਲਿਆਂ ਨੇ ਉਨ੍ਹਾਂ ਦਾ ਡਾਇਲਾਸਿਸ ਰੁਕਵਾ ਦਿੱਤਾ ਸੀ ।ਟੀਵੀ ਅਤੇ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਧੱਕ ਪਾਉਣ ਵਾਲੇ ਅਦਾਕਾਰ ਅਨੁਪਮ ਸ਼ਾਮ ਓਝਾ ਦੀ ਮਦਦ ਲਈ ਹੁਣ ਸੋਨੂੰ ਸੂਦ ਵੀ ਅੱਗੇ ਆਏ ਹਨ ।ਖ਼ਬਰਾਂ ਦੇ ਮੁਤਾਬਕ ਅਦਾਕਾਰ ਮਨੋਜ ਵਾਜਪੇਈ ਨੇ ਉਨ੍ਹਾਂ ਦੀ 1 ਲੱਖ ਦੀ ਸਹਾਇਤਾ ਦਿੱਤੀ ਹੈ ।ਦੱਸ ਦਈਏ ਕਿ ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਨੇ ਅਨੁਪਮ ਦੇ ਇਲਾਜ ਲਈ ਮਦਦ ਮੰਗੀ ਸੀ ।

ਅਨੁਪਮ ਸ਼ਾਮ 1994 ‘ਚ ਆਈ ਫ਼ਿਲਮ ਬੈਂਡਿਟ ਕਵੀਨ ਜੋ ਕਿ ਫੂਲਨ ਦੇਵੀ ਦੀ ਜ਼ਿੰਦਗੀ ਤੇ ਬਣੀ ਸੀ, ਉਸ ‘ਚ ਅਦਾਕਾਰ ਅਨੁਪਮ ਸ਼ਾਮ ਨੇ ਕੰਮ ਕੀਤਾ ਸੀ । ਇਸ ਤੋਂ ਇਲਾਵਾ 8 ਆਸਕਰ ਅਵਾਰਡ ਜਿੱਤਣ ਵਾਲੀ ਫ਼ਿਲਮ ‘ਸਲੱਮ ਡੌਗ ਮਿਲੇਨੀਅਰ ਅਤੇ ਅਨੇਕਾਂ ਸੀਰੀਅਲਸ ‘ਚ ਨਜ਼ਰ ਆੳੇੁਣ ਵਾਲੇ ਅਦਾਕਾਰ ਅਨੁਪਮ ਸ਼ਾਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਰੇਗਾਂਵ ਦੇ ਲਾਈਫ ਲਾਈਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । 62 ਸਾਲ ਦੇ ਇਸ ਅਦਾਕਾਰ ਨੂੰ ਕਿਡਨੀ ‘ਚ ਇਨਫੈਕਸ਼ਨ ਦੇ ਖਤਰਨਾਕ ਤਰੀਕੇ ਨਾਲ ਵਧ ਜਾਣ ਕਾਰਨ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਹੈ । ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ । ਖਬਰਾਂ ਮੁਤਾਬਕ ਪਿਛਲੇ 9 ਮਹੀਨਿਆਂ ਤੋਂ ਉਨ੍ਹਾਂ ਡਾਈਲਾਸਿਸ ਚੱਲ ਰਿਹਾ ਸੀ ।ਪਰ ਪੈਸਿਆਂ ਦੀ ਤੰਗੀ ਦੇ ਚੱਲਦਿਆਂ ਉਨ੍ਹਾਂ ਦਾ ਇਲਾਜ਼ ਰੋਕਣਾ ਪਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network