ਅਦਾਕਾਰਾ ਉਪਾਸਨਾ ਸਿੰਘ ਨੇ ਆਪਣੇ ਬੇਟੇ ਨਾਲ ਸ਼੍ਰੀ ਦਰਬਾਰ ਸਾਹਿਬ ਵਿੱਚ ਟੇਕਿਆ ਮੱਥਾ

written by Rupinder Kaler | June 16, 2021

ਅਦਾਕਾਰਾ ਉਪਾਸਨਾ ਸਿੰਘ ਨੇ ਆਪਣੇ ਬੇਟੇ ਨਾਲ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ ਹੈ । ਇਸ ਮੌਕੇ ਉਹਨਾਂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਕੀਰਤਨ ਸਰਵਣ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਪਾਸਨਾ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਵਿਚ ਆਪਣੇ ਬੇਟੇ ਨਾਨਕ ਦੀ ਪਹਿਲੀ ਫਿਲਮ 'ਭਾਈ ਜੀ ਕੁੱਟਣਗੇ' ਦੀ ਸਫਲਤਾ ਲਈ ਅਰਦਾਸ ਕਰਨ ਪੁੱਜੇ ਹਨ।

Pic Courtesy: Youtube
ਹੋਰ ਪੜ੍ਹੋ : ਮਸ਼ਹੂਰ ਸੀਰੀਅਲ ਰਮਾਇਣ ‘ਚ ਆਰਿਆ ਸੁਮੰਤ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਚੰਦਰਸ਼ੇਖਰ ਦਾ ਦਿਹਾਂਤ
Pic Courtesy: Youtube
ਉਨ੍ਹਾਂ ਕਿਹਾ ਕਿ ਵਾਹਿਗੁਰੂ ਅੱਗੇ ਇਹੋ ਅਰਦਾਸ ਹੈ ਕਿ ਕੁਲ ਦੁਨੀਆ ਵਿਚ ਫੈਲੀ ਕੋਰੋਨਾ ਬਿਮਾਰੀ ਜਲਦੀ ਖ਼ਤਮ ਹੋਵੇ ਅਤੇ ਲੋਕ ਪਰਿਵਾਰਾਂ, ਰਿਸ਼ਤੇਦਾਰਾਂ ਤੇ ਸੱਜਣਾਂ ਮਿੱਤਰਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਸਕਣ।
Pic Courtesy: Youtube
ਉਨ੍ਹਾਂ ਅੱਗੇ ਕਿਹਾ ਕਿ ਫਿਲਮ ਸਨਅਤ ਇਹੋ ਅਰਦਾਸ ਕਰ ਰਹੀ ਹੈ ਕਿ ਸਿਨੇਮਾ ਘਰਾਂ ਵਿਚ ਮੁੜ ਤੋਂ ਰੋਣਕਾਂ ਪਰਤ ਆਉਣ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਇਹ ਫਿਲਮ ਬਣਾਉਣ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਵਾਹਿਗੁਰੂ ਦੀ ਮੇਹਰ ਸਦਕਾ ਫਿਲਮ ਦੇ ਤਿਆਰ ਹੋ ਗਈ ਹੈ । ਇਸੇ ਲਈ ਉਹ ਅੱਜ ਸ਼ੁਕਰਾਨਾ ਕਰਨ ਆਏ ਹਾਂ।

0 Comments
0

You may also like