ਵੱਡੇ ਪਰਦੇ ਤੇ ਦਿਖੇਗੀ ਪਾਣੀਪਤ ਦੀ ਲੜਾਈ, ਸੰਜੇ ਦੱਤ, ਅਰਜੁਨ ਕਪੂਰ ਤੇ ਕ੍ਰਿਤੀ ਸੇਨੋਨ ਦਾ ਦਿਖੇਗਾ ਵੱਖਰਾ ਅੰਦਾਜ਼

written by Gopal Jha | March 16, 2018

ਬਾਹੂਬਲੀ ਤੋਂ ਬਾਅਦ ਤਾਂ ਇੰਡੀਅਨ ਸਿਨੇਮਾ ਦਾ ਟਾਰਗੇਟ ਹੀ ਬੱਦਲ ਗਿਆ ਹੈ, ਹੁਣ ਤਾਂ ਹਰ ਵੱਡੇ ਡਾਇਰੈਕਟਰ ਦਾ ਸੁਪਨਾ ਹੈ |ਆਪਣੇ ਕਰਿਅਰ ਦੇ ਵਿਚ ਇਕ ਨਾ ਇਕ ਇਤਿਹਾਸਿਕ ਕਹਾਣੀ ਤੇ ਅਧਾਰਿਤ ਫਿਲਮ ਬਣਾਉਣ ਦਾ | ਇਸਦਾ ਤਾਜ਼ਾ ਉਧਾਹਰਣ ਹੈ ਪਦਮਾਵਤੀ, ਹਾਂ ਇਸ ਫਿਲਮ ਨੂੰ ਲੈ ਕੇ ਬੋਹਤ ਕੰਟ੍ਰੋਵਰਸੀ ਹੋਈ, ਪਰ ਫਿਲਮ ਨੇ ਜੋ ਕਮਾਲ ਕਰ ਕੇ ਦਿਖਾਇਆ ਇਸਦੇ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ | ਸੋ ਇਸ ਬਦਲੇ ਹੋਏ ਦੌਰ ਦੇ ਵਿਚ ਉਹ ਡਾਇਰੈਕਟਰ ਕੀੜਾ ਪਿਛੇ ਰਹਿ ਸਕਦਾ ਹੈ ਜਿਸਨੇ ਪੀਰਿਅਡ ਫ਼ਿਲਮਾਂ ਬਣਾਉਣ ਦੀ ਹਿੰਮਤ ਅੱਜ ਦੇ ਡਾਇਰੇਕ੍ਟਰ੍ਸ ਵਿੱਚੋ ਸੱਭ ਤੋ ਪਹਿਲਾਂ ਦਿਖਾਈ ਸੀ | ਉਸ ਡਾਇਰੈਕਟਰ ਦਾ ਨਾਮ ਹੈ "ਆਸ਼ੂਤੋਸ਼ ਗੋਵਾਰੀਕਰ" |

ਜੋਧਾ ਅਕਬਰ ਤੇ ਮੋਹਿੰਜੋ ਦਾਰੋ ਵਰਗੀਆਂ ਪੀਰਿਅਡ ਫ਼ਿਲਮਾਂ ਦੇ ਨਾਲ ਲੋਕਾਂ ਨੂੰ ਆਪਣੇ ਇਤਿਹਾਸ ਤੇ ਆਪਣੇ ਦੇਸ਼ ਦੇ ਪਿਛੋਕੜ ਦੇ ਨਾਲ ਜਾਣੁ ਕਰਵਾਉਣ ਵਾਲ਼ੇ ਡਾਇਰੈਕਟਰ ਨੇ | ਹੁਣ ਇਕ ਹੋਰ ਕਹਾਣੀ ਨੂੰ ਆਪਣੀ ਅਗਲੀ ਫਿਲਮ ਦੇ ਲਈ ਚੁਣਿਆ ਹੈ ਤੇ ਉਹ ਕਹਾਣੀ ਅਧਾਰਿਤ ਹੈ | ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੇ ਯੁੱਧਾ ਵਿੱਚੋ ਇਕ "ਪਾਣੀਪਤ" ਤੇ | ਫ਼ਿਲਮ ਦਾ ਨਾਮ ਵੀ "ਆਸ਼ੂਤੋਸ਼ ਗੋਵਾਰੀਕਰ" ਨੇ "ਪਾਣੀਪਤ Panipat" ਹੀ ਰੱਖਿਆ ਹੈ | ਇਸ ਫਿਲਮ ਦੇ ਵਿਚ ਸੰਜੇ ਦੱਤ, ਅਰਜੁਨ ਕਪੂਰ ਤੇ ਕ੍ਰਿਤੀ ਸੇਨੋਨ ਦਾ ਲੀਡ ਰੋਲ ਹੈ ਤੇ ਇਹਨਾਂ ਤਿੰਨਾਂ ਦਾ ਅੰਦਾਜ਼ ਇਸ ਫਿਲਮ ਦੇ ਵਿਚ ਸੱਭ ਤੋ ਵੱਖਰਾ ਦੇਖਣ ਨੂੰ ਮਿਲੇਗਾ | ਹਾਲ਼ੇ ਤਾਂ ਇਸ ਫਿਲਮ ਦਾ ਪਹਿਲਾ ਪੋਸਟਰ ਰਿਵੀਲ ਹੋਇਆ ਹੈ |

Edited By: Gourav Kochhar

0 Comments
0

You may also like