ਇਕ ਵਾਰ ਫਿਰ ਬਠਿੰਡੇ ਆਲਾ ਗੱਭਰੂ, ਨਚਾਉਣ ਆ ਰਿਹਾ ਹੈ ਸੱਭ ਨੂੰ

written by Gulshan Kumar | February 17, 2018

ਲੰਡਨ ਦੇ ਲਾਰੇ, ਲੰਡਨ ਟੂ, ਸੂਰਮਾਂ, ਗਰਾਰੀ, ਲਾਲ ਮਾਰੂਤੀ, ਤੇ ਕੇਸ ਰੜਕੇ ਦੇ ਬਾਦ ਬਠਿੰਡੇ ਆਲਾ ਗੱਭਰੂ ਇਕ ਵਾਰੀ ਫ਼ੇਰ ਤਿਆਰ ਹੈ ਸਾਰਿਆਂ ਨੂੰ ਨਚਾਉਣ ਦੇ ਲਈ ਤੇ ਇਸ ਗੱਭਰੂ ਦਾ ਨਾਮ ਹੈ ਜੀ ਹਰਜੋਤ | ਬਿਲਕੁਲ ਜੀ, ਹਰਜੋਤ ਆਪਣਾ ਨਵਾਂ ਗੀਤ ਲੈ ਕੇ ਆ ਰਿਹਾ ਹੈ, ਜਿਸ ਦਾ ਨਾਮ ਹੈ ਜੋੜੀ ਜਿਹੜਾ ਲਿੱਖਿਆ ਹੈ ਗੁਰਪ੍ਰੀਤ ਸੋਨੀ ਨੇ | ਤੇ ਇਸ ਗੀਤ ਦਾ ਮਿਉਜ਼ਿਕ ਦਿੱਤਾ ਹੈ ਰੈਂਡੀ ਜੇ ਨੇ | ਹਰਜੋਤ ਨੇ ਆਪਣੇ ਹਰੇਕ ਸ਼ੋਸ਼ਲ ਮੀਡਿਆ ਦੇ ਅਕਾਉਂਟ ਤੇ ਦਾਵਾ ਕੀਤਾ ਹੈ ਕਿ ਇਸ ਗੀਤ ਤੇ ਤੁਸੀਂ ਆਪਣੇ ਆਪ ਨੂੰ ਨੰਚਣ ਤੋਂ ਨਹੀਂ ਰੋਕ ਸਕੋਗੇ ਤੇ ਇਹ ਗੀਤ ਬਹੁੱਤ ਜਲਦੀ ਤੁਹਾਨੂੰ ਆਪਣੇ ਟੀ.ਵੀ. ਸਕਰੀਨ ਤੇ ਵਿਖਾਈ ਦੇਵੇਗਾ |

ਵੈਸੇ ਜੇ ਹਰਜੋਤ harjot ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਹਰਜੋਤ ਸ਼ੋਸ਼ਲ ਸਾਈਟ ਯੂ-ਟਿਊਬ ਰਾਂਹੀ ਚਰਚਾ ਵਿਚ ਆਇਆ ਸੀ ਤੇ ਇਜ਼ਹਾਰ ਐਲਬਮ ਨਾਲ ਉਸਨੇ ਆਪਣੇ ਸੰਗੀਤਕਾਰੀ ਦੇ ਸਫ਼ਰ ਦੀ ਸ਼ੂਰੂਆਤ ਕੀਤੀ ਸੀ | ਬਹੁਤ ਥੋੜੇ ਟਾਈਮ ਵਿੱਚ ਚੰਗੇ ਸਿੰਗਰਸ ਵਿਚ ਆਪਣੀ ਜਗਾ ਬਨਾਉਣ ਵਾਲਾ ਹਰਜੋਤ ਇਕ ਬਹੁਤ ਚੰਗਾ ਗੀਤਕਾਰ ਵੀ ਹੈ, ਤੇ ਪਰਾਫ਼ੋਰਮਰ ਵੀ |

harjot song

Edited By: Gourav Kochhar

You may also like