
ਯੂਪੀਐੱਸਸੀ (UPSC) ਦੇ ਨਤੀਜੇ ਆ ਚੁੱਕੇ ਹਨ । ਇਨ੍ਹਾਂ ਨਤੀਜਿਆਂ ‘ਚ ਚੰਡੀਗੜ੍ਹ ਦੀ ਗਾਮਿਨੀ ਸਿੰਗਲਾ (Gamini Singla ) ਆਲ ਇੰਡੀਆ ਸਿਵਲ ਸਰਵਿਸ ‘ਚ ਪੂਰੇ ਦੇਸ਼ ‘ਚੋਂ ਤੀਜੇ ਸਥਾਨ ‘ਤੇ ਰਹੀ ਹੈ । ਗਾਮਿਨੀ ਦੀ ਇਸ ਉਪਲਬਧੀ ‘ਤੇ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ । ਇਸ ਦੇ ਨਾਲ ਹੀ ਉਸ ਦੇ ਮਾਪੇ ਵੀ ਪੱਬਾਂ ਭਾਰ ਹਨ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਦੇਹਰਾਦੂਨ ਤੋਂ 6 ਲੋਕ ਹਿਰਾਸਤ ‘ਚ ਲਏ ਗਏ
ਗਾਮਿਨੀ ਸਿੰਗਲਾ ਨੇ, ਜੋ ਕਿ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਅਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਦੀ ਵਿਦਿਆਰਥਣ ਹਨ, ਯੂਪੀਐੱਸਸੀ ਦੇ ਰਿਜ਼ਲਟ ‘ਚ ਟੌਪਰਸ ਦੀ ਲਿਸਟ ‘ਚ ਸਿਖਰ ‘ਤੇ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਮਾਪਿਆਂ ਹੀ ਨਹੀਂ ਪੂਰੇ ਟ੍ਰਾਈਸਿਟੀ ਦਾ ਮਾਣ ਵਧਾਇਆ ਹੈ।
ਦੱਸ ਦਈਏ ਕਿ ਗਾਮਿਨੀ ਸਿੰਗਲਾ ਦਾ ਪਿਛੋਕੜ ਸੁਨਾਮ ਤੋਂ ਹੈ ਜਦਕਿ ਉਨ੍ਹਾਂ ਦਾ ਪਰਿਵਾਰ ਅਨੰਦਪੁਰ ਸਾਹਿਬ ਵਿੱਚ ਰਹਿੰਦਾ ਹੈ।

ਹੋਰ ਪੜ੍ਹੋ : ‘ਮੈਂ ਟਾਰਗੇਟ ਹਾਂ ਆਬਾਦੀ ਦਾ, ਅੱਜ ਮਰਦਾ ਕੱਲ੍ਹ ਮਰਜਾਂ,’ ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ
ਇਸ ਤੋਂ ਇਲਾਵਾ ਜਾਮੀਆ ਮਿਲੀਆ ਇਸਲਾਮੀਆ ਦੀ ਸ਼ਰੂਤੀ ਸ਼ਰਮਾ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਪ੍ਰੀਖਿਆ ‘ਚ ਟੌਪ ਕੀਤਾ ਹੈ । ਚੋਟੀ ਦੇ ਚਾਰ ਰੈਂਕ ‘ਚ ਕੁੜੀਆਂ ਨੇ ਆਪਣੀ ਸਰਦਾਰੀ ਕਾਇਮ ਰੱਖੀ ਹੈ । ਜਿਸ ਚੋਂ ਗਾਮਿਨੀ ਸਿੰਗਲਾ ਤੀਜੇ ਸਥਾਨ ‘ਤੇ ਰਹੀ ਹੈ।

ਕਮਿਸ਼ਨ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਿਦਿਆਰਥੀ ਜੋ ਵੀ ਆਪਣੇ ਨਤੀਜੇ ਜਾਨਣਾ ਚਾਹੁੰਦੇ ਹਨ । ਉਹ ਭਰਤੀ ਸਬੰਧੀ ਕੋਈ ਵੀ ਜਾਣਕਾਰੀ ਜਾਂ ਸਪੱਸ਼ਟੀਕਰਨ ਕੰਮ ਕਾਜੀ ਦਿਨਾਂ ਦੇ ਦੌਰਾਨ ਸਵੇਰੇ ਦਸ ਤੋਂ ਸ਼ਾਮ ਪੰਜ ਵਜੇ ਤੱਕ ਹਾਸਲ ਕਰ ਸਕਦੇ ਹਨ । ਗਾਮਿਨੀ ਵੀ ਆਪਣੀ ਇਸ ਪ੍ਰਾਪਤੀ ‘ਤੇ ਫੁੱਲੀ ਨਹੀਂ ਸਮਾ ਰਹੀ ਸਮਾਵੇ ਵੀ ਕਿਉਂ ਨਾ ਆਖਿਰਕਾਰ ਪੂਰੇ ਦੇਸ਼ ‘ਚ ਉਹ ਤੀਜੇ ਸਥਾਨ ‘ਤੇ ਜੋ ਰਹੀ ਹੈ ।
View this post on Instagram