ਉਰਫੀ ਜਾਵੇਦ ਨੇ ਟ੍ਰੋਲਰਸ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  January 21st 2022 12:08 PM  |  Updated: January 21st 2022 12:08 PM

ਉਰਫੀ ਜਾਵੇਦ ਨੇ ਟ੍ਰੋਲਰਸ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਵੀਡੀਓ ਹੋ ਰਿਹਾ ਵਾਇਰਲ

ਉਰਫੀ ਜਾਵੇਦ (Urfi Javed) ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੀ ਹੈ । ਹੁਣ ਮੁੜ ਤੋਂ ਉਸਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਉਹ ਸਾੜ੍ਹੀ ‘ਚ ਨਜ਼ਰ ਆ ਰਹੀ ਹੈ । ਪਰ ਸਾੜ੍ਹੀ ਦਾ ਬਲਾਊਜ਼ ਅਜੀਬੋ ਗਰੀਬ ਸਟਾਈਲ ਦਾ ਬਣਿਆ ਹੋਇਆ ਹੈ । ਇਹ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵੇਖੀਆਂ ਜਾ ਰਹੀਆਂ ਹਨ । ਪਰ ਇਸੇ ਦੌਰਾਨ ਉਰਫੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Urfi Javed image From instagram

ਹੋਰ ਪੜ੍ਹੋ  : ਦੁਲਹਨ ਦੇ ਲਿਬਾਸ ‘ਚ ਸੱਜੀ ਸੋਨਮ ਬਾਜਵਾ ਦੀਆਂ ਤਸਵੀਰਾਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਇਸ ਵੀਡੀਓ ‘ਚ ਪੱਤਰਕਾਰ ਪੁੱਛ ਰਹੇ ਨੇ ਕਿ ਕੁਝ ਲੋਕਾਂ ਤੋਂ ਤੁਹਾਨੂੰ ਡਰ ਲੱਗ ਰਿਹਾ ਹੈ ਜਿਸ ‘ਤੇ ਉਰਫੀ ਕਹਿੰਦੀ ਹੈ ਕਿ ਸ਼ਿਕਾਇਤ ਕੌਣ ਕਰੇਗਾ ਕੋਈ ਮੇਰਾ ਅੱਬਾ ਲੱਗਦਾ ਹੈ ਜਾਂ ਫਿਰ ਮੇਰੀ ਸੱਸ ਹੈ ਜਿਸ ਤੋਂ ਮੈਨੂੰ ਡਰ ਲੱਗ ਰਿਹਾ ਹੈ ਇਹ ਤਾਂ ਟ੍ਰੋਲਰਸ ਦੇ ਕਮੈਂਟਸ ਹਨ ।ਉਰਫੀ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Urfi Javed image From instagram

ਦੱਸ ਦਈਏ ਕਿ ਉਰਫੀ ਆਪਣੀਆਂ ਅਜੀਬੋ ਗਰੀਬ ਡਰੈੱਸ ਦੇ ਕਾਰਨ ਚਰਚਾ ‘ਚ ਰਹਿੰਦੀ ਹੈ ਅਤੇ ਇਸੇ ਕਰਕੇ ਉਹ ਅਕਸਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਰਹਿੰਦੀ ਹੈ । ਪਰ ਉਰਫੀ ਨੇ ਟ੍ਰੋਲਰਸ ਨੂੰ ਮੂੰਹ ਤੋੜਵਾਂ ਜਵਾਬ ਆਪਣੇ ਇਸ ਵੀਡੀਓ ਦੇ ਜ਼ਰੀਏ ਦੇ ਦਿੱਤਾ ਹੈ । ਦੱਸ ਦਈਏ ਕਿ ਉਰਫੀ ਨੂੰ ਪਿਛਲੇ ਦਿਨੀਂ ਉਸ ਵੇਲੇ ਵੀ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ । ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਘੇਰਿਆ ਸੀ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network