
Urfi Javed news: ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਇਸ ਕਾਰਨ ਉਹ ਅੱਜ ਸੋਸ਼ਲ ਮੀਡੀਆ ਉੱਤੇ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਉਸ ਦੀ ਹਰ ਇੱਕ ਵੀਡੀਓ ਅਤੇ ਤਸਵੀਰ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਬੋਲਡ ਅੰਦਾਜ਼ ਨਾਲ ਵੀ ਕਾਫੀ ਸੁਰਖੀਆਂ ਬਟੋਰਦੀ ਹੈ। ਹੁਣ ਹਾਲ ਹੀ 'ਚ ਉਰਫੀ ਨੇ ਬਾਲੀਵੁੱਡ ਦੇ ਮਸ਼ਹੂਰ ਲੇਖਕ ਜਾਵੇਦ ਅਖਤਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਸ ਦੇ ਨਾਲ ਲਿਖਿਆ ਹੈ ਕਿ ਆਖਰਕਾਰ ਅੱਜ ਉਹ ਆਪਣੇ ਦਾਦਾ ਜੀ ਨੂੰ ਮਿਲੀ।


ਜਾਣਕਾਰੀ ਮੁਤਾਬਕ ਉਰਫੀ ਜਾਵੇਦ ਹਾਲ ਹੀ 'ਚ ਇਕ ਫੈਸ਼ਨ ਸ਼ੋਅ ਦੇ ਸਿਲਸਿਲੇ 'ਚ ਦਿੱਲੀ ਆਈ ਸੀ, ਜਿੱਥੇ ਉਸ ਦੀ ਮੁਲਾਕਾਤ ਜਾਵੇਦ ਅਖਤਰ ਨਾਲ ਹੋਈ। ਹੁਣ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਨਾਮੀ ਲੇਖਕ ਜਾਵੇਦ ਸਾਬ੍ਹ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਦੋਵੇਂ ਮੁਸਕਰਾਉਂਦੇ ਹੋਏ ਪੋਜ਼ ਦੇ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਰਫੀ ਜਾਵੇਦ ਨੇ ਮਜ਼ਾਕੀਆ ਕੈਪਸ਼ਨ ਦੇਣ ਦੇ ਨਾਲ ਜਾਵੇਦ ਅਖਤਰ ਦੀ ਤਾਰੀਫ ਵੀ ਕੀਤੀ ਹੈ।

ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਰਫੀ ਨੇ ਕੈਪਸ਼ਨ 'ਚ ਲਿਖਿਆ, ''ਆਖਿਰਕਾਰ ਅੱਜ ਮੇਰੇ ਦਾਦਾ ਜੀ ਨੂੰ ਮਿਲੇ, ਉਹ ਵੀ ਇਕ ਲੈਜੇਂਡ ਹਨ, ਸੈਲਫੀ ਲੈਣ ਲਈ ਬਹੁਤ ਸਾਰੇ ਲੋਕ ਸਵੇਰੇ-ਸਵੇਰੇ ਲਾਈਨ 'ਚ ਖੜ੍ਹੇ ਸਨ, ਪਰ ਉਨ੍ਹਾਂ ਨੇ ਕਿਸੇ ਨੂੰ ਵੀ ਨਾਂਹ ਨਹੀਂ ਕਿਹਾ, ਸਾਰਿਆਂ ਨਾਲ ਹੱਸਦੇ ਹੋਏ ਗੱਲਬਾਤ ਕੀਤੀ। ਉਹ ਬਹੁਤ ਨਿਮਰ ਨੇ! ਮੈਂ ਬਹੁਤ ਖੁਸ਼ ਹਾਂ।" ਇਸ ਦੇ ਨਾਲ ਹੀ ਉਰਫੀ ਨੇ ਗੁਲਾਬ ਅਤੇ ਹਾਰਟ ਇਮੋਸ਼ਨ ਵੀ ਸਾਂਝੇ ਕੀਤੇ ਹਨ।