
ਆਪਣੀਆਂ ਅਜੀਬੋ ਗਰੀਬ ਡਰੈੱਸਾਂ ਨੂੰ ਲੈ ਕੇ ਉਰਫੀ ਜਾਵੇਦ (Urfi Javed) ਹਮੇਸ਼ਾ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ । ਉਹ ਦੁਬਈ ਤੋਂ ਵਾਪਸ ਪਰਤ ਆਈ ਹੈ ਅਤੇ ਮੁੰਬਈ ਏਅਰਪੋਰਟ ‘ਤੇ ਉਸ ਨੁੰ ਸਪਾਟ ਕੀਤਾ ਗਿਆ ਹੈ । ਵਾਇਰਲ ਭਿਆਨੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਆਪਣੇ ਘਰ ‘ਚ ਪਾਠ ਕਰਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ
ਜਿਸ ‘ਚ ਅਦਾਕਾਰਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਉਹ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਉਸ ਦਾ ਇੰਡੀਅਨ ਫੂਡ ਖਾਣ ਦਾ ਬੜਾ ਮਨ ਹੈ । ਮੈਂ ਕੁਝ ਨਹੀਂ ਖਾਧਾ ਹੈ ਅਤੇ ਅਗਲੀ ਵਾਰ ਆਪੋ ਆਪਣੇ ਘਰ ਤੋਂ ਮੇਰੇ ਲਈ ਕੁਝ ਨਾ ਕੁਝ ਜ਼ਰੂਰ ਕੈ ਕੇ ਆਇਓ।

ਜਿਸ ਤੋਂ ਬਾਅਦ ਉਰਫੀ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ । ਇਸ ਵੀਡੀਓ ਨੂੰ ਵੇਖ ਕੇ ਉਰਫੀ ਦੇ ਖਿਲਾਫ ਲੋਕਾਂ ਦਾ ਗੁੱਸਾ ਭੜਕ ਗਿਆ ਅਤੇ ਉਹ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰਨ ਲੱਗ ਪਏ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਉਰਫੀ ਆਪ ਬਹੁਤ ਬੋਲਡ ਬਿਊਟੀ ਹੋ’।

ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਸ਼ਰਮ ਖਾ ਲੋ ਤੋ ਬਿਹਤਰ ਹੋਗਾ, ਵੋ ਕੋਈ ਨਹੀਂ ਦੇਗਾ ਲੇਕਰ’। ਜਦੋਂਕਿ ਇੱਕ ਨੇ ‘ਆਫਤ’ ਲਿਖਿਆ । ਉਰਫੀ ਜਾਵੇਦ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ ਅਤੇ ਆਪਣੀਆਂ ਇਨ੍ਹਾਂ ਡਰੈੱਸਾਂ ਦੇ ਕਾਰਨ ਉਹ ਟ੍ਰੋਲਿੰਗ ਦਾ ਸ਼ਿਕਾਰ ਹੁੰਦੀ ਹੈ ।
View this post on Instagram