ਉਰਫੀ ਜਾਵੇਦ ਦੀ ਹੁਣ ਸਾੜ੍ਹੀ ਵਾਲੀ ਲੁੱਕ ਹੋ ਰਹੀ ਵਾਇਰਲ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

Written by  Shaminder   |  December 29th 2021 01:08 PM  |  Updated: December 29th 2021 01:08 PM

ਉਰਫੀ ਜਾਵੇਦ ਦੀ ਹੁਣ ਸਾੜ੍ਹੀ ਵਾਲੀ ਲੁੱਕ ਹੋ ਰਹੀ ਵਾਇਰਲ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਆਪਣੀ ਡ੍ਰੈਸਿੰਗ ਸੈਂਸ ਦੇ ਕਾਰਨ ਚਰਚਾ ‘ਚ ਰਹਿਣ ਵਾਲੀ ਅਦਾਕਾਰਾ ਉਰਫੀ ਜਾਵੇਦ (Urfi Javed) ਦਾ ਨਵਾਂ ਵੀਡੀਓ  (Video) ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਰਫੀ ਜਾਵੇਦ ਸਾੜ੍ਹੀ ਲੁੱਕ ‘ਚ ਨਜ਼ਰ ਆ ਰਹੀ ਹੈ । ਉਸ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਰਫੀ ਜਾਵੇਦ ਨੇ ਬੀਤੇ ਦਿਨੀਂ ਅਜੀਬੋ ਗਰੀਬ ਕੱਪੜੇ ਪਾਏ ਸਨ । ਜਿਸ ਨੂੰ ਲੈ ਕੇ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ ਸੀ । ਹੁਣ ਮੁੜ ਤੋਂ ਉਸ ਦੀ ਇੱਕ ਵੀਡੀਓ ਵਾਇਰਲ ਹੋਈ ਹੈ । ਜਿਸ ‘ਚ ਉਹ ਸਾੜ੍ਹੀ ‘ਚ ਨਜ਼ਰ ਆ ਰਹੀ ਹੈ ।

Urfi javed- image From instagram

ਹੋਰ ਪੜ੍ਹੋ :  ਸੋਸ਼ਲ ਮੀਡੀਆ ਸਟਾਰ ਨੂਰ ਨੇ ਬਣਾਇਆ ਦਿਲਜੀਤ ਦੋਸਾਂਝ ਦੇ ਗੀਤ ਵੱਟ ਵੇ ‘ਤੇ ਵੀਡੀਓ, ਗਾਇਕ ਨੇ ਵੀਡੀਓ ਕੀਤਾ ਸਾਂਝਾ

ਇਸ ਵੀਡੀਓ ‘ਤੇ ਲੋਕ ਕਮੈਂਟਸ ਕਰਕੇ ਆਪੋ ਆਪਣੀ ਰਾਏ ਦੇ ਰਹੇ ਨੇ ਅਤੇ ਕੁਝ ਲੋਕ ਉਸ ਦੀ ਇਸ ਲੁੱਕ ਨੂੰ ਲੈ ਕੇ ਟਰੋਲਲ ਕਰਨ ਦੀ ਕੋੋਸ਼ਿਸ਼ ਵੀ ਕਰ ਰਹੇ ਹਨ । ਇੱਕ ਸ਼ਖਸ ਨੇ ਲਿਖਿਆ ‘ਯੇ ਤਿਆਰ ਹੋ ਕੇ ਜਾਤੀ ਕਹਾਂ ਹੈ ਰੋਜ ਰੋਜ, ਮਤਲਬ ਨਾ ਕੋਈ ਸ਼ੋਅ ਮੇਂ ਦਿਖਤੀ ਹੈ ਨਾ ਹੀ ਕੋਈ ਮਿਊਜ਼ਿਕ ਵੀਡੀਓ ਵਗੈਰਾ ਮੇਂ’।

Urfi Javed,, image From instagram

ਜਦੋਂਕਿ ਇੱਕ ਹੋਰ ਨੇ ਕਮੈਂਟ ਕੀਤਾ ‘ਬਹਿਨ ਜੀ ਕੈਸਾ ਲੱਗ ਰਹਾ ਹੈ ਇਤਨੇ ਸਾਰੇ ਕੱਪੜੇ ਪਹਿਨ ਕੇ’। ਉਰਫੀ ਜਾਵੇਦ ਅਕਸਰ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ਅਤੇ ਹੁਣ ਉਸ ਦੀ ਇਸ ਲੁੱਕ ਨੂੰ ਲੈ ਕੇ ਵੀ ਲੋਕ ਉਸ ‘ਤੇ ਟਿੱਪਣੀਆਂ ਕਰ ਰਹੇ ਹਨ । ਉਰਫੀ ਜਾਵੇਦ ਬੀਤੇ ਦਿਨ ਉਸ ਵੇਲੇ ਚਰਚਾ ‘ਚ ਆ ਗਈ ਸੀ, ਜਦੋਂ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ । ਇਸ ਬਿਆਨ ‘ਚ ਉਸ ਨੇ ਕਿਹਾ ਸੀ ਕਿ ਉਹ ਕਿਸੇ ਮੁਸਲਮਾਨ ਦੇ ਨਾਲ ਵਿਆਹ ਨਹੀਂ ਕਰਵਾਏਗੀ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network