ਬਾਲੀਵੁੱਡ ਅਦਾਕਾਰ ਨਵਤੇਜ ਹੁੰਦਲ ਦਾ ਦਿਹਾਂਤ, ਖਲਨਾਇਕ ਸਮੇਤ ਕਈ ਫ਼ਿਲਮਾਂ 'ਚ ਕਰ ਚੁੱਕੇ ਹਨ ਕੰਮ

Written by  Rupinder Kaler   |  April 09th 2019 04:13 PM  |  Updated: April 09th 2019 04:13 PM

ਬਾਲੀਵੁੱਡ ਅਦਾਕਾਰ ਨਵਤੇਜ ਹੁੰਦਲ ਦਾ ਦਿਹਾਂਤ, ਖਲਨਾਇਕ ਸਮੇਤ ਕਈ ਫ਼ਿਲਮਾਂ 'ਚ ਕਰ ਚੁੱਕੇ ਹਨ ਕੰਮ

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਦੀ ਫ਼ਿਲਮ ਉਰੀ ਦ ਸਰਜੀਕਲ ਸਟਰਾਇਕ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਭ ਦਾ ਧਿਆਨ ਖਿੱਚਣ ਵਾਲੇ ਅਦਾਕਾਰ ਨਵਤੇਜ ਹੁੰਦਲ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ । ਇਸ ਸਭ ਦੀ ਜਾਣਕਾਰੀ ਸਿੰਟਾ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ  ਦਿੱਤੀ ਹੈ । ਨਵਤੇਜ ਹੁੰਦਲ ਦੇ ਦਿਹਾਂਤ ਤੋਂ ਬਾਅਦ ਪੂਰੇ ਬਾਲੀਵੁੱਡ ਵਿੱਚ ਸ਼ੌਕ ਦੀ ਲਹਿਰ ਦੌੜ ਗਈ ਹੈ ।

https://twitter.com/CintaaOfficial/status/1115314575451328512

ਬਾਲੀਵੁੱਡ ਦੇ ਅਦਾਕਾਰਾਂ ਨੇ ਉਹਨਾਂ ਦੇ ਦਿਹਾਂਤ ਦੇ ਦੁੱਖ ਜਤਾਇਆ ਫ਼ਿਲਮ ਉਰੀ ਵਿੱਚ ਨਵਤੇਜ ਨੇ ਮੰਤਰੀ ਦਾ ਕਿਰਦਾਰ ਨਿਭਾਇਆ ਸੀ । ਨਵਤੇਜ ਹੁੰਦਲ ਨੇ ਮੁੰਬਈ ਵਿੱਚ ਹੀ ਆਖਰੀ ਸਾਹ ਲਿਆ ਉਰੀ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਲੈ ਕੇ ਹਰ ਇੱਕ ਨੇ ਉਹਨਾਂ ਦੀ ਤਾਰੀਫ ਕੀਤੀ ਸੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ ।

https://www.instagram.com/p/BtLuHTmn6AS/?utm_source=ig_embed

ਨਵਤੇਜ ਹੁੰਦਲ ਨੇ ਸੰਜੇ ਦੱਤ ਦੀ ਫ਼ਿਲਮ ਖਲਨਾਇਕ, ਤੇਰੇ ਮੇਰੇ ਸਪਨੇ ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ । ਨਵਤੇਜ ਹੁੰਦਲ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਤੇ ਦੋ ਬੇਟੀਆਂ ਹਨ । ਉਹਨਾਂ ਦੀ ਬੇਟੀ ਵੀ ਅਦਾਕਾਰਾ ਹੈ ਤੇ ਉਹ ਸਟਾਰ ਪਲੱਸ ਦੇ ਸੀਰੀਅਲ 'ਯੇ ਹੈ ਮੁਹੱਬਤੇਂ' ਵਿੱਚ ਨਜ਼ਰ ਆ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network