ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਹੈ ਇਹ ਬੱਚੀ,ਆਪਣੀਆਂ ਅਦਾਵਾਂ ਨਾਲ ਕੀਤਾ ਰਾਜ,ਜਨਮ ਦਿਨ 'ਤੇ ਪਛਾਣੋ ਕੌਣ ਹੈ

written by Shaminder | February 04, 2019

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਅੱਜ ਆਪਣਾ ੪੫ਵਾਂ ਜਨਮ ਦਿਨ ਮਨਾ ਰਹੀ ਹੈ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ । ਜੋ ਸ਼ਾਇਦ ਆਮ ਲੋਕਾਂ ਨੂੰ ਪਤਾ ਨਹੀਂ ਹੋਣੀਆਂ । ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ੧੯੮੮ 'ਚ ਆਈ ਮਾਸੂਮ ਦੇ ਨਾਲ ਚਾਈਲਡ ਕਲਾਕਾਰ ਦੇ ਤੌਰ 'ਤੇ ਕੀਤੀ ਸੀ ।

ਹੋਰ ਵੇਖੋ :ਇਸ ਵਜ੍ਹਾ ਕਰਕੇ ਬਾਲੀਵੁੱਡ ਦੇ ਸਿਤਾਰੇ ਹੋ ਰਹੇ ਹਨ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ

https://www.instagram.com/p/BtblFIWAbMF/

ਉਰਮਿਲਾ ਬੇਸ਼ੱਕ ਅੱਜ ਬਾਲੀਵੁੱਡ ਤੋਂ ਦੂਰ ਹਨ ,ਪਰ ਕਲਯੁਗ ਉਨ੍ਹਾਂ ਦੀ ਪਹਿਲੀ ਫਿਲਮ ਸੀ । ਉਨ੍ਹਾਂ ਦਾ ਜਾਦੂ ਨੱਬੇ ਦੇ ਦਹਾਕੇ ਅਤੇ ਦੋ ਹਜ਼ਾਰ ਦੇ ਸ਼ੁਰੂਆਤੀ ਦਹਾਕੇ 'ਚ ਉਨ੍ਹਾਂ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਸੀ । ਉਨ੍ਹਾਂ ਨੇ ਦੋ ਹਜ਼ਾਰ ਸੋਲਾਂ 'ਚ ਬਹੁਤ ਹੀ ਗੁਪਚੁੱਪ ਤਰੀਕੇ ਨਾਲ ਮਾਡਲ ਮੋਹਸਿਨ ਮੀਰ ਨਾਲ ਵਿਆਹ ਕਰਵਾ ਲਿਆ ਸੀ ।ਮੋਹਸਿਨ ਉਰਮਿਲਾ ਤੋਂ ਦਸ ਸਾਲ ਛੋਟੇ ਹਨ ।

ਹੋਰ ਵੇਖੋ:ਮੌਤ ਵਾਲੇ ਦਿਨ ਕੁਲਵਿੰਦਰ ਢਿੱਲੋਂ ਆਪਣੇ ਪਰਿਵਾਰ ਨਾਲ ਕੀ ਵਾਅਦਾ ਕਰਕੇ ਗਏ ਸਨ,ਵੇਖੋ ਵੀਡਿਓ

https://www.instagram.com/p/BtM8yZbA9U_/

ਦੋਨਾਂ ਦੀ ਮੁਲਾਕਾਤ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਜ਼ਰੀਏ ਹੋਈ ਸੀ । ਉਰਮਿਲਾ ਦੇ ਪਤੀ ਕਸ਼ਮੀਰ ਦੇ ਮਾਡਲ ਅਤੇ ਕਸ਼ਮੀਰੀ ਬਿਜਨੇਸਮੈਨ ਹਨ । ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਰਾਮ ਗੋਪਾਲ ਵਰਮਾ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਸਨ । ਕਿਉਂਕਿ ਰਾਮ ਗੋਪਾਲ ਵਰਮਾ ਨੇ ਹੀ ਉਨ੍ਹਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਸੀ ।

0 Comments
0

You may also like