ਊਰਵਸ਼ੀ ਰੌਤੇਲਾ ਨੇ ਜ਼ਰੂਰਤਮੰਦ ਲੋਕਾਂ ਨੂੰ ਖਾਣੇ ਦੇ ਪੈਕੇਟ ਵੰਡੇ

written by Shaminder | May 21, 2021

ਊਰਵਸ਼ੀ ਰੌਤੇਲਾ ਅਕਸਰ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ । ਤੂਫਾਨੀ ਚੱਕਰਵਾਤ ਦੌਰਾਨ ਪ੍ਰਭਾਵਿਤ ਲੋਕਾਂ   ਦੀ ਮਦਦ ਲਈ ਅੱਗੇ ਆਈ ਹੈ । ਉਸ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਜ਼ਰੂਰਤਮੰਦਾਂ ਲੋਕਾਂ ਨੂੰ ਖਾਣੇ ਦੇ ਪੈਕੇਟ ਵੰਡਦੀ ਹੋਈ ਨਜ਼ਰ ਆ ਰਹੀ ਹੈ ।

Urvashi Image From Urvashi Rautela's Instagram
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਗਾਇਕਾ ਸੰਦੀਪ ਦਾ ਨਵਾਂ ਗੀਤ ‘ਗੋਲੀ ਵਰਗੀ’  
urvashi Image From Urvashi Rautela's Instagram
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੀ ਮਦਦ ਲਈ ਊਰਵਸ਼ੀ ਅੱਗੇ ਆਈ ਹੈ । ਇਸ ਤੋਂ ਪਹਿਲਾਂ ਬੀਤੇ ਸਾਲ ਵੀ ਉਹ ਲੋਕਾਂ ਨੂੰ ਕੋਰੋਨਾ ਕਾਲ ‘ਚ ਖਾਣਾ ਵੰਡਦੇ ਹੋਏ ਨਜ਼ਰ ਆਏ ਸਨ ।
urvashi Image From Urvashi Rautela's Instagram
ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਹ ਕਈ ਪੰਜਾਬੀ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਗੁਰੂ ਰੰਧਾਵਾ ਦੇ ਨਾਲ ਵੀ ਉਹ ਇੱਕ ਗੀਤ ‘ਚ ਦਿਖਾਈ ਦਿੱਤੇ ਸਨ । ਇਸ ਤੋਂ ਇਲਾਵਾ ਜੱਸ ਮਾਣਕ ਅਤੇ ਸਿੰਗਾ ਦੇ ਨਾਲ ਵੀ ਉਹ ਗੀਤਾਂ ‘ਚ ਬਤੌਰ ਮਾਡਲ ਦਿਖਾਈ ਦੇ ਚੁੱਕੇ ਹਨ ।

0 Comments
0

You may also like