ਉਰਵਸ਼ੀ ਰੌਤੇਲਾ ਨੇ ਆਪਣੀ ਨਵੀਂ ਤਸਵੀਰ ਸਾਂਝੀ ਕਰਦੇ ਹੋਏ ਕਿਹਾ-'ਮੌਤ ਸੇ ਪਹਿਲੇ ਏਕ ਔਰ ਮੌਤ ਹੋਤੀ ਹੈ', ਟ੍ਰੋਲਰਜ਼ ਨੂੰ ਯਾਦ ਆਇਆ ਰਿਸ਼ਭ ਪੰਤ

written by Lajwinder kaur | September 15, 2022

Urvashi Rautela News: ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਉਹ ਰਿਸ਼ਭ ਪੰਤ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ, ਉਥੇ ਹੀ ਦੂਜੇ ਪਾਸੇ  ਏਨੀਂ ਦਿਨੀਂ ਉਹ ਪਾਕਿਸਤਾਨੀ ਕ੍ਰਿਕੇਟਰ ਨਸੀਮ ਸ਼ਾਹ ਨਾਲ ਆਪਣੀ ਐਡਿਟ ਕੀਤੀ ਵੀਡੀਓ ਸ਼ੇਅਰ ਕਰਕੇ ਟ੍ਰੋਲ ਹੋਈ ਸੀ। ਇਸ ਦੌਰਾਨ ਉਰਵਸ਼ੀ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ ਅਤੇ ਇਸ ਵਾਰ ਉਸ ਦੀ ਲੇਟੈਸਟ ਇੰਸਟਾਗ੍ਰਾਮ ਪੋਸਟ ਹੈ। ਉਰਵਸ਼ੀ ਨੇ ਨੋ ਮੇਕਅੱਪ ਲੁੱਕ 'ਚ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਰਿਸ਼ਭ ਪੰਤ ਬਾਰੇ ਗੱਲ ਕਰਦੇ ਹੋਏ ਅਭਿਨੇਤਰੀ ਨੂੰ ਟ੍ਰੋਲ ਕਰ ਰਹੇ ਹਨ।

ਹੋਰ ਪੜ੍ਹੋ : Taarak Mehta Ka Ooltah Chashmah ਤੋਂ ਹੁਣ ਜੇਠਾਲਾਲ ਵੀ ਗਾਇਬ? ਕੀ ਇਸ ਕਿਰਦਾਰ ਦਾ ਵੀ ਹੋਵੇਗਾ ਫੇਰਬਦਲ?

Naseem Shah and Urvashi Rautela image source twitter

ਇੰਸਟਾਗ੍ਰਾਮ 'ਤੇ ਅਕਸਰ ਆਪਣੀਆਂ ਬੋਲਡ ਅਤੇ ਸਿਜ਼ਲਿੰਗ ਤਸਵੀਰਾਂ ਸ਼ੇਅਰ ਕਰਨ ਵਾਲੀ ਉਰਵਸ਼ੀ ਨੇ ਇੱਕ ਬਹੁਤ ਹੀ ਸਾਧਾਰਨ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਨਾ ਸਿਰਫ ਉਰਵਸ਼ੀ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ, ਸਗੋਂ ਇਸ ਦੇ ਨਾਲ ਹੀ ਉਹ ਕਾਫੀ ਦੇਸੀ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਉਨ੍ਹਾਂ ਦੀ ਕਿਸੇ ਫਿਲਮ ਜਾਂ ਐਡ ਪ੍ਰੋਜੈਕਟ ਲਈ ਸ਼ੂਟ ਦੀ ਫੋਟੋ ਹੈ।

inside image of urvashi

ਉਰਵਸ਼ੀ ਨੇ ਇਸ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ, 'ਮੌਤ ਸੇ ਪਹਿਲੇ ਵੀ ਇੱਕ ਔਰ ਮੌਤ ਹੋਤੀ ਹੈ, ਦੇਖੋ ਜਰਾ ਆਪਣੀ ਮੁਹੱਬਤ ਸੇ ਦੂਰ ਹੋ ਕਰ।' ਉਰਵਸ਼ੀ ਦੀ ਤਸਵੀਰ ਹੀ ਨਹੀਂ ਸਗੋਂ ਕੈਪਸ਼ਨ ਦੀ ਵੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਉਰਵਸ਼ੀ ਦੀ ਪੋਸਟ 'ਤੇ ਰਿਸ਼ਭ ਪੰਤ ਦਾ ਨਾਂ ਲੈ ਕੇ ਟ੍ਰੋਲ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁਝ ਯੂਜ਼ਰਸ ਨੇ ਲਿਖਿਆ ਹੈ- ‘ਕਮੈਂਟ ਰਿਸ਼ਭ’। ਇਸ ਦੇ ਨਾਲ ਹੀ ਕਈ ਸੋਸ਼ਲ ਮੀਡੀਆ ਯੂਜ਼ਰਸ ਵੀ ਉਰਵਸ਼ੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਉਰਵਸ਼ੀ ਰੌਤੇਲਾ ਨੇ 'ਸਿੰਘ ਸਾਬ ਦਿ ਗ੍ਰੇਟ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਕੰਨੜ ਫਿਲਮ ਮਿ. Airavata ਵਿੱਚ ਦੇਖਿਆ ਗਿਆ। ਫਿਰ ਉਹ ਸਨਮ ਰੇ, ਗ੍ਰੇਟ ਗ੍ਰੈਂਡ ਮਸਤੀ, ਹੇਟ ਸਟੋਰੀ 4, ਪਾਗਲਪੰਤੀ ਸਮੇਤ ਕਈ ਫਿਲਮਾਂ ਵਿੱਚ ਨਜ਼ਰ ਆਈ ਪਰ ਹਿੱਟ ਨਹੀਂ ਹੋ ਸਕੀ। ਇਸ ਤੋਂ ਇਲਾਵਾ ਉਰਵਸ਼ੀ ਕੋਲ 2 ਹੋਰ ਫਿਲਮਾਂ ਹਨ, ਜਿਸ ਵਿੱਚ ਇੱਕ ਹਿੰਦੀ ‘ਦਿਲ ਹੈ ਗ੍ਰੇ’ ਅਤੇ ਇੱਕ ਤੇਲਗੂ ‘ਬਲੈਕ ਰੋਜ਼’ ਸ਼ਾਮਿਲ ਹੈ।

 

 

View this post on Instagram

 

A post shared by Urvashi Rautela (@urvashirautela)

You may also like