ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਉਰਵਸ਼ੀ ਰੌਤੇਲਾ ਦਾ ਇਹ ਵੀਡੀਓ, ਪੁਲਿਸ ਨਾਲ ਪਿਆ ਪੰਗਾ, ਦੇਖੋ ਵੀਡੀਓ

Written by  Lajwinder kaur   |  July 23rd 2021 11:51 AM  |  Updated: July 23rd 2021 11:51 AM

ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਉਰਵਸ਼ੀ ਰੌਤੇਲਾ ਦਾ ਇਹ ਵੀਡੀਓ, ਪੁਲਿਸ ਨਾਲ ਪਿਆ ਪੰਗਾ, ਦੇਖੋ ਵੀਡੀਓ

ਉਰਵਸ਼ੀ ਰੌਤੇਲਾ ਦਾ ਨਾਮ ਬਾਲੀਵੁੱਡ ਦੀਆਂ ਜ਼ਿਆਦਾਤਰ ਫੈਸ਼ਨੇਬਲ ਅਤੇ ਸਟਾਈਲਿਸ਼ ਅਭਿਨੇਤਰੀਆਂ ਦੀ ਸੂਚੀ ਵਿਚ ਸ਼ਾਮਿਲ ਹੈ । ਉਹ ਆਪਣੇ ਗਲੈਮਰਸ ਲੁੱਕ ਅਤੇ ਡਿਜ਼ਾਈਨਰ ਕੱਪੜਿਆਂ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਹੈ। ਇੰਟਰਨੈਸ਼ਨਲ ਪ੍ਰੋਜੈਕਟਾਂ 'ਤੇ ਕੰਮ ਕਰਨ ਤੋਂ ਬਾਅਦ, ਉਰਵਸ਼ੀ ਰੌਤੇਲਾ ਦੀ ਫੈਨ ਫਾਲੋਇੰਗ ਇੰਸਟਾਗ੍ਰਾਮ' ਤੇ ਵੱਧ ਰਹੀ ਹੈ। ਹਾਲ ਹੀ ‘ਚ, ਉਰਵਸ਼ੀ ਨੇ ਇੰਸਟਾਗ੍ਰਾਮ ਉੱਤੇ 39 ਮਿਲੀਅਨ ਫਾਲੋਅਰਜ਼ ਹੋਣ ਦੀ ਖੁਸ਼ੀ ਵੀ ਮਨਾਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਸਨ । ਇਸ ਦੇ ਨਾਲ ਹੀ ਹੁਣ ਉਰਵਸ਼ੀ ਰੌਤੇਲਾ ਦੀ ਵੀਡੀਓ ਸਾਹਮਣੇ ਆਈ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Urvashi Rautela image source- instagram

ਹੋਰ ਪੜ੍ਹੋ : ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੇ ਕਵਿਤਾ ਦੇ ਜ਼ਰੀਏ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਆਪਣਾ ਦਿਲ ਦਾ ਹਾਲ, ਵੀਡੀਓ ਸਾਂਝਾ ਕਰਦੇ ਹੋਏ ਕਿਹਾ- ‘ਹੱਦ ਵਿੱਚ ਨਾ ਰਹੋ ...’ਹੋਰ ਪੜ੍ਹੋ : ਗਾਇਕ ਗੁਰਸ਼ਬਦ ਨੇ ਆਸਟ੍ਰੇਲੀਆ ‘ਚ ਵੱਸਦੇ ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ, ਕਿਹਾ ਜੇ ਕਰਨਗੇ ਇਹ ਕੰਮ ਤਾਂ ਪੰਜਾਬੀ ਮਾਂ-ਬੋਲੀ ਨੂੰ ਮਿਲੇਗਾ ਮਾਣ

guru and urvashi image source- instagram

ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਰਵਸ਼ੀ ਰੌਤੇਲਾ ਇੱਕ ਸਕੂਟੀ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹ ਸਲਵਾਰ ਸੂਟ ਅਤੇ ਖੁੱਲੇ ਵਾਲਾਂ ਵਿਚ ਹਮੇਸ਼ਾਂ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਉਰਵਸ਼ੀ ਦੀ ਸਕੂਟੀ ਨੂੰ ਪੁਲਿਸ ਨੇ ਰੋਕ ਲਿਆ । ਉਹ ਉਰਵਸ਼ੀ ਨੂੰ ਸਕੂਟੀ ਦੇ ਕਾਗਜ਼-ਪੱਤਰ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸ ਦਈਏ ਇਹ ਵੀਡੀਓ ਹਾਲਾਂਕਿ ਅਸਲ ਜ਼ਿੰਦਗੀ ਨਹੀਂ ਹੈ । ਇਹ ਵੀਡੀਓ ਉਨ੍ਹਾਂ ਦੇ ਕਿਸੇ ਸ਼ੂਟਿੰਗ ਦੌਰਾਨ ਦੀ ਹੈ ।

Singga Shared His New Song 'Teri Load Ve' Poster With Urvashi Rautela image source- instagram

ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਨੂੰ ਆਖਰੀ ਵਾਰ ਅਰਬ ਸੁਪਰਸਟਾਰ ਮੁਹੰਮਦ ਰਮਜ਼ਾਨ ਦੇ ਨਾਲ ‘ਵਰਸਾਸੇ ਬੇਬੀ’ ਦੇ ਮਿਊਜ਼ਿਕ ਵੀਡੀਓ ‘ਚ ਦੇਖਿਆ ਗਿਆ ਸੀ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਵੈੱਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ‘ਚ ਰਣਦੀਪ ਹੁੱਡਾ ਦੇ ਨਾਲ ਨਜ਼ਰ ਆਵੇਗੀ। ਉਹ ਬਹੁਤ ਸਾਰੀ ਬਾਲੀਵੁੱਡ ਫ਼ਿਲਮਾਂ ਚ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਵੀਡੀਓ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network