ਉਰਵਸ਼ੀ ਰੌਤੇਲਾ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਯਾਦਗਾਰ ਤੋਹਫ਼ਾ

written by Pushp Raj | December 14, 2021

ਬਿਊਟੀ ਕੁਈਨ ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਹਾਲ ਹੀ ਵਿੱਚ Miss Universe 2021 ਨੂੰ ਜੱਜ ਕਰਨ ਲਈ ਇਜ਼ਰਾਈਲ ਪੁੱਜੀ। ਇਥੇ ਉਨ੍ਹਾਂ ਨੇ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀਐਮ ਮੋਦੀ ਦੇ ਦੋਸਤ ਬੇਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਰਵਸ਼ੀ ਨੇ ਇਜ਼ਰਾਈਲ ਦੇ ਸਾਬਕਾ ਪੀਐਮ ਨੂੰ ਯਾਦਗਾਰੀ ਤੋਹਫ਼ਾ ਭੇਂਟ ਕੀਤਾ ਹੈ। ਇਸ ਮਗਰੋਂ ਉਰਵਸ਼ੀ ਦੀਆਂ ਇਹ ਤਸਵੀਰਾਂ ਬੇਹੱਦ ਟ੍ਰੈਂਡ ਕਰ ਰਹੀਆਂ ਹਨ।

URVASHI RAUTELA WITH ISRIEL PM Image source : Instagram

ਹੋਰ ਪੜ੍ਹੋ :  ਅੰਕਿਤਾ ਲੋਖੰਡੇ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, ਲਾਲ ਰੰਗ ਦੇ ਸ਼ਰਾਰੇ ਸੂਟ ‘ਚ ਦਿਲਕਸ਼ ਨਜ਼ਰ ਆਈ ਅਦਾਕਾਰਾ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਪਾਈ ਹੈ। ਇਸ ਪੋਸਟ ਵਿੱਚ ਉਸ ਨੇ ਦੱਸਿਆ ਕਿ ਉਹ ਇਜ਼ਰਾਈਲ ਦੇ ਸਾਬਕਾ ਮੁੱਖ ਮੰਤਰੀ ਨੂੰ ਮਿਲੀ ਤੇ ਉਨ੍ਹਾਂ ਨੂੰ ਇੱਕ ਖ਼ਾਸ ਤੋਹਫਾ ਦਿੱਤਾ।

ਹੋਰ ਪੜ੍ਹੋ : ਆਪਣੇ ਪ੍ਰਸ਼ੰਸਕ ਨੂੰ ਮਿਲ ਕੇ ਭਾਵੁਕ ਹੋਏ ਗਾਇਕ ਹਰਭਜਨ ਮਾਨ, ਵੀਡੀਓ ਕੀਤਾ ਸਾਂਝਾ

ਉਰਵਸ਼ੀ ਨੇ ਆਪਣੀ ਪੋਸਟ 'ਚ ਲਿਖਿਆ, " ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਬਹੁਤ-ਬਹੁਤ ਧੰਨਵਾਦ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਥੇ ਸੱਦਾ ਦੇਣ ਦੇ ਲਈ ਤੇ ਸ਼ਾਹੀ ਅੰਦਾਜ਼ ਵਿੱਚ ਸਵਾਗਤ ਕਰਨ ਲਈ। ਇਸ ਮਗਰੋਂ ਆਪਣੇ ਤੋਹਫੇ ਦੇ ਜ਼ਿਕਰ ਵਿੱਚ ਉਸ ਨੇ ਲਿਖਿਆ ਕਿ ਸ਼੍ਰੀਮਦ ਭਾਗਵਤ ਗੀਤਾ ਜਦੋਂ ਕਿਸੇ ਸਹੀ ਵਿਅਕਤੀ ਨੂੰ, ਸਹੀ ਸਮੇਂ ਅਤੇ ਸਹੀ ਥਾਂ ਉੱਤੇ ਦਿਲ ਤੋਂ ਤੋਹਫ਼ੇ ਵਜੋ ਨਿਸਵਾਰਥ ਭਾਵਨਾ ਨਾਲ ਦਿੱਤੀ ਜਾਵੇ ਤਾਂ ਉਹ ਬੇਹੱਦ ਚੰਗੀ ਹੁੰਦੀ ਹੈ। ਤੋਹਫੇ ਦੇ ਬਦਲੇ ਜੇਕਰ ਕਿਸੇ ਹੋਰ ਚੀਜ਼ ਦੀ ਉਮੀਦ ਨਾਂ ਹੋਵੇ ਤਾਂ ਉਹ ਤੋਹਫ਼ਾ ਹਮੇਸ਼ਾ ਹੀ ਸੱਚਾ ਹੁੰਦਾ ਹੈ।"

ਇਸ ਮੁਲਾਕਾਤ ਦੇ ਦੌਰਾਨ ਉਰਵਸ਼ੀ ਨੇ ਉਥੋਂ ਦੇ ਪੀਐਮ ਬੇਂਜਾਮਿਨ ਨੇਤਨਯਾਹੂ ਨੂੰ ਆਪਣੀ ਰਾਸ਼ਟਰੀ ਭਾਸ਼ਾ ਵੀ ਸਿਖਾਈ। ਦੋਹਾਂ ਨੇ ਇੱਕ ਦੂਜੇ ਨੂੰ ਆਪੋ ਆਪਣੇ ਦੇਸ਼ ਦੀਆਂ ਭਾਸ਼ਾਵਾਂ ਦੇ ਸਿਖਾਉਣ ਦੀ ਕੋਸ਼ਿਸ਼ ਕੀਤੀ।

URVASHI RAUTELA WITH ISRIEL PM Image source : Instagram

ਦੱਸ ਦਈਏ ਉਰਵਸ਼ੀ ਇਥੇ 70ਵੇਂ Miss Universe 2021 ਦੇ ਮੁਕਾਬਲੇ ਨੂੰ ਜੱਜ ਕਰਨ ਪੁੱਜੀ ਸੀ। ਇਜ਼ਰਾਈਲ ਦੇ ਉਪ ਪ੍ਰਧਾਨ ਮੰਤਰੀ ਵੱਲੋਂ ਭਾਰਤ ਤੋਂ ਸੱਦੀ ਜਾਣ ਵਾਲੀ ਉਹ ਇੱਕਲੌਤੀ ਭਾਰਤੀ ਜੱਜ ਸੀ। ਇਸ ਤੋਂ ਪਹਿਲਾਂ ਸਾਲ 2015 ਵਿੱਚ ਉਰਵਸ਼ੀ ਰੌਤੇਲਾ ਨੇ ਭਾਰਤ ਵੱਲੋਂ ਮਿਸ ਯੂਨੀਵਰਸ ਮੁਕਾਬਲੇ ਦੀ ਅਗਵਾਈ ਕੀਤੀ ਸੀ ਤੇ ਹੁਣ ਉਹ ਇੱਥੇ ਬਤੌਰ ਜੱਜ ਆਈ ਸੀ। ਉਰਵਸ਼ੀ ਨੇ ਕਈ ਬਿਊਟੀ ਕੰਪੀਟੀਸ਼ਨਾਂ ਸਣੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।

You may also like