ਉਰਵਸ਼ੀ ਨੇ ਪਾਈ 80 ਕਿੱਲੋ ਡਰੈੱਸ, ਵੀਡੀਓ 'ਚ ਵੇਖਣ ਨੂੰ ਮਿਲੀਆਂ ਖੂਬੀਆਂ

Written by  Gourav Kochhar   |  June 25th 2018 10:25 AM  |  Updated: June 25th 2018 10:25 AM

ਉਰਵਸ਼ੀ ਨੇ ਪਾਈ 80 ਕਿੱਲੋ ਡਰੈੱਸ, ਵੀਡੀਓ 'ਚ ਵੇਖਣ ਨੂੰ ਮਿਲੀਆਂ ਖੂਬੀਆਂ

ਹੁਣ ਤੱਕ ਸਭ ਤੋਂ ਜ਼ਿਆਦਾ ਬਿਊਟੀ ਪੇਜੇਂਟਸ ਜਿੱਤਣ ਵਾਲੀ ਅਦਾਕਾਰਾ ਉਰਵਸ਼ੀ ਰੌਤੇਲਾ ਕਈ ਫੈਸ਼ਨ ਰੈਂਪ 'ਤੇ ਆਪਣੇ ਜਲਵੇ ਬਿਖੇਰਦੀ ਆਈ ਹੈ। ਫਿਰ 'ਆਈਫਾ' ਦੇ ਰੈੱਡ ਕਾਰਪੇਟ 'ਤੇ ਅਜਿਹਾ ਕੀ ਹੋਇਆ ਕਿ ਉਰਵਸ਼ੀ ਨੂੰ ਲੱਗਾ ਕਿ ਉਹ ਬੇਹੋਸ਼ ਹੋਣ ਵਾਲੀ ਹੈ। ਅਕਸਰ ਇਵੈਂਟਸ ਅਤੇ ਰੈੱਡ ਕਾਰਪੇਟ 'ਤੇ ਆਪਣੀ ਸਟਾਈਲਿਸ਼ ਐਂਟਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਉਰਵਸ਼ੀ ਦੀ 'ਆਈਫਾ' 'ਚ ਰੈੱਡ ਕਾਰਪੇਟ Red Carpet ਐਂਟਰੀ ਫਿੱਕੀ ਪੈ ਗਈ। ਇਸ ਦੀ ਵਜ੍ਹਾ ਸੀ ਉਨ੍ਹਾਂ ਦੀ ਭਾਰੀ ਡਰੈੱਸ। ਉਰਵਸ਼ੀ urvashi rautela ਕਰੀਬ 80 ਕਿਲੋ ਦੀ ਡਰੈੱਸ ਪਾ ਕੇ ਇਸ ਇਵੈਂਟ 'ਚ ਪਹੁੰਚੀ ਅਤੇ ਉਨ੍ਹਾਂ ਨੇ ਖੁਦ ਇਸ ਗੱਲ ਦਾ ਜ਼ਿਕਰ ਇੰਸਟਾਗਰਾਮ 'ਤੇ ਕੀਤਾ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹ ਬੇਹੋਸ਼ ਹੋ ਜਾਵੇਗੀ।

https://www.instagram.com/p/BkaRkgEhSTK/

ਉਰਵਸ਼ੀ ਨੇ ਇੰਸਟਾਗਰਾਮ 'ਤੇ ਆਪਣੀ ਇਸ ਭਾਰੀ ਡਰੈੱਸ ਦੀ ਇਕ ਤਸਵੀਰ ਅਤੇ ਵੀਡੀਓ ਪੋਸਟ ਕੀਤੀ ਹੈ। ਵੀਡੀਓ 'ਚ ਉਰਵਸ਼ੀ urvashi rautela ਦੀ 'ਆਈਫਾ ਐਵਾਰਡਜ਼' 'ਚ ਐਂਟਰੀ ਦੇਖੀ ਜਾ ਸਕਦੀ ਹੈ। ਉਰਵਸ਼ੀ ਦੀ ਡਰੈੱਸ ਇੰਨੀ ਭਾਰੀ ਹੈ ਕਿ ਉਨ੍ਹਾਂ ਲਈ ਠੀਕ ਨਾਲ ਚੱਲ ਪਾਉਣਾ ਵੀ ਮੁਸ਼ਕਿਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਗਾਊਨ ਡਰੈੱਸ ਨੂੰ ਡਿਜ਼ਾਈਨਰ ਅਰਚਨਾ ਕੋਚਰ ਨੇ ਡਿਜ਼ਾਈਨ ਕੀਤਾ ਹੈ।

https://www.instagram.com/p/BkaOpcdB2H_/

Urvashi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network