ਗਰਮੀਆਂ ਦੇ ਮੌਸਮ 'ਚ ਨਕਸੀਰ ਫੁੱਟਣ ਦੀ ਸਮੱਸਿਆ ਤੋਂ ਬਚਾਅ ਲਈ ਅਪਣਾਓ ਇਹ ਘਰੇਲੂ ਨੁਸਖੇ

written by Pushp Raj | April 01, 2022

ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਧੂਪ ਤੇ ਵਾਤਾਵਰਣ ਦਾ ਤਾਪਮਾਨ ਬਹੁਤ ਵੱਧ ਜਾਂਦਾ ਹੈ। ਅਜਿਹੇ 'ਚ ਜਿਆਦਾਤਰ ਲੋਕਾਂ ਨੂੰ ਨਕਸੀਰ ਫੁੱਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਇਹ ਸਮੱਸਿਆ ਬੱਚਿਆਂ ਵਿੱਚ ਵੀ ਵੇਖੀ ਜਾ ਰਹੀ ਹੈ। ਅਜਿਹੇ ਵਿੱਚ ਤੁਸੀਂ ਇਹ ਘਰੇਲੂ ਨੁਸਖੇ ਅਪਣਾ ਕੇ ਇਸ ਸਮੱਸਿਆ ਤੋਂ ਬਚਾਅ ਕਰ ਸਕਦੇ ਹੋ।


ਕੀ ਹੁੰਦਾ ਹੈ ਨਕਸੀਰ ਫੁੱਟਣਾ ?
ਗਰਮੀਆਂ ਵਿੱਚ ਅਕਸਰ ਕੁਝ ਲੋਕਾਂ ਦੇ ਨੱਕ 'ਚੋਂ ਅਚਾਨਕ ਖੂਨ ਵਗਣ ਲੱਗ ਪੈਂਦਾ ਹੈ। ਜੇਕਰ ਸਮੇਂ ਸਿਰ ਨੱਕ ਵਿੱਚੋਂ ਖੂਨ ਵਗਣਾ ਬੰਦ ਨਾ ਕੀਤਾ ਜਾਵੇ ਤਾਂ ਇਹ ਨੁਕਸਾਨ ਵੀ ਕਰ ਸਕਦਾ ਹੈ। ਨੱਕ 'ਚੋਂ ਖੂਨ ਨਿਕਲਦਾ ਦੇਖ ਕੇ ਵਿਅਕਤੀ ਬਹੁਤ ਘਬਰਾ ਜਾਂਦਾ ਹੈ, ਜਿਸ ਕਾਰਨ ਕਈ ਵਾਰ ਬੇਹੋਸ਼ੀ, ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਕੜਾਕੇ ਦੀ ਗਰਮੀ ਕਾਰਨ ਨੱਕ 'ਚੋਂ ਖੂਨ ਆਉਣ ਲੱਗਦਾ ਹੈ। ਨੱਕ ਵਿੱਚੋਂ ਖੂਨ ਵਗਣ ਨੂੰ ਨਕਸੀਰ ਫੁੱਟਣਾ ਵੀ ਕਿਹਾ ਜਾਂਦਾ ਹੈ।

ਨਕਸੀਰ ਫੁੱਟਣ ਦੇ ਕਾਰਨ
ਨਕਸੀਰ ਫੁੱਟਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਨੱਕ 'ਚ ਐਲਰਜੀ, ਕਿਸੇ ਅੰਦਰੂਨੀ ਨਸਾਂ ਜਾਂ ਬਲੱਡ ਵੇਜਲਸ ਦਾ ਨੁਕਸਾਨ, ਬਹੁਤ ਜ਼ਿਆਦਾ ਗਰਮੀ, ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ, ਸਾਈਨਸ, ਮਲੇਰੀਆ, ਟਾਈਫਾਈਡ, ਜ਼ਿਆਦਾ ਛਿੱਕਾਂ ਆਉਣਾ ਆਦਿ।


ਇਨ੍ਹਾਂ ਘਰੇਲੂ ਨੁਸਖੀਆਂ ਦੇ ਨਾਲ ਨਕਸੀਰ ਫੁੱਟਣ ਦੀ ਸਮੱਸਿਆ ਤੋਂ ਹੋਵੇਗਾ ਬਚਾਅ

1. ਪਿਆਜ਼ ਦਾ ਰਸ ਨੱਕ 'ਚੋਂ ਖੂਨ ਆਉਣ ਦੀ ਸਮੱਸਿਆ ਨੂੰ ਵੀ ਰੋਕ ਸਕਦਾ ਹੈ। ਇਸ ਦੇ ਲਈ ਪਿਆਜ਼ ਦਾ ਰਸ ਨਿਚੋੜ ਲਓ। ਇਸ ਵਿੱਚ ਰੂੰ ਨੂੰ ਡੁਬਾਓ ਅਤੇ ਇਸ ਨੂੰ ਪ੍ਰਭਾਵਿਤ ਨੱਕ ਵਾਲੀ ਥਾਂ 'ਤੇ 1-2 ਮਿੰਟ ਲਈ ਰੱਖੋ। ਪਿਆਜ਼ ਦਾ ਟੁਕੜਾ ਨੱਕ ਦੇ ਕੋਲ ਲੈ ਕੇ ਇਸ ਦੀ ਸੁੰਘਣ ਨਾਲ ਵੀ ਆਰਾਮ ਮਿਲਦਾ ਹੈ। ਦਰਅਸਲ, ਪਿਆਜ਼ ਦੀ ਮਹਿਕ ਖੂਨ ਦੇ ਥੱਕੇ ਬਣਾਉਣ ਵਿੱਚ ਮਦਦ ਕਰ ਸਕਦੀ ਹੈ, ਜਿਸ ਨਾਲ ਖੂਨ ਵਗਣਾ ਬੰਦ ਹੋ ਸਕਦਾ ਹੈ।


2. ਵਿਟਾਮਿਨ E ਕੈਪਸੂਲ ਨਾਲ ਤੁਸੀਂ ਚਿਹਰੇ, ਵਾਲਾਂ ਦੀ ਸੁੰਦਰਤਾ ਨੂੰ ਵਧਾਉਂਦੇ ਹੋ। ਹੁਣ ਕੈਪਸੂਲ 'ਚ ਮੌਜੂਦ ਤੇਲ ਨੂੰ ਰੂੰ ਦੀ ਮਦਦ ਨਾਲ ਨੱਕ ਦੇ ਅੰਦਰ ਲਗਾਓ ਅਤੇ ਮਰੀਜ਼ ਨੂੰ ਕੁਝ ਦੇਰ ਲਈ ਬਿਸਤਰ 'ਤੇ ਲੇਟਣ ਦਿਓ। ਜਦੋਂ ਵੀ ਨੱਕ ਖੁਸ਼ਕ ਮਹਿਸੂਸ ਹੋਵੇ ਤਾਂ ਇਸ ਤੇਲ ਦੀ ਵਰਤੋਂ ਕਰੋ। ਇਹ ਸਕਿਨ ਨੂੰ ਨਮੀ ਪ੍ਰਦਾਨ ਕਰਦਾ ਹੈ। ਨੱਕ ਦੀ ਝਿੱਲੀ ਨੂੰ ਨਮੀ ਦਿੱਤੀ ਜਾਂਦੀ ਹੈ। ਵਿਟਾਮਿਨ E ਦਾ ਤੇਲ ਨੱਕ ਵਿੱਚੋਂ ਨਿਕਲਣ ਵਾਲੇ ਖੂਨ ਨੂੰ ਰੋਕਣ 'ਚ ਮਦਦ ਕਰਦਾ ਹੈ।
3. ਇਸੇ ਤਰੀਕੇ ਨਾਲ ਸੇਬ ਦਾ ਸਿਰਕਾ ਯਾਨੀ ਕਿ ਐਪਲ ਸਾਇਡਰ ਵਿਨਗਰ ਨੂੰ ਰੂੰ ਵਿੱਚ ਲਾ ਕੇ ਨੱਕ ਦੇ ਪ੍ਰਭਾਵਿਤ ਥਾਂ 'ਤੇ ਰੱਖਣ ਨਾਲ ਆਰਾਮ ਮਿਲਦਾ ਹੈ।

4. ਜੇਕਰ ਕਿਸੇ ਦੀ ਨਕਸੀਰ ਫੱਟ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਫਰਸ਼ ਤੇ ਠੰਢੀ ਥਾਂ 'ਤੇ ਬਿਠਾਉ ਉਸ ਦੇ ਸਿਰ 'ਤੇ ਪਾਣੀ ਪਾਓ। ਇਸ ਨਾਲ ਸਰੀਰ ਦੇ ਤਾਪਮਾਨ ਵਿੱਚ ਫਰਕ ਪਵੇਗਾ ਤੇ ਚੱਕਰ ਆਉਣਾ ਜਾਂ ਘਬਰਾਹਟ ਹੋਣ ਦੀ ਸਮੱਸਿਆ ਦੂਰ ਹੋਵੇਗੀ ਤੇ ਮਰੀਜ਼ ਨੂੰ ਜਲਦ ਹੀ ਆਰਾਮ ਮਿਲੇਗਾ।

5. ਨਕਸੀਰ ਫੱਟਣ ਦੇ ਦੌਰਾਨ, ਆਈਸ ਕਿਊਬ ਦੇ ਪੈਕ ਨੂੰ ਪੀੜਤ ਦੇ ਨੱਕ 'ਤੇ 2-3 ਮਿੰਟ ਲਈ ਰੱਖੋ। ਹਲਕਾ ਦਬਾਅ ਲਗਾਓ ਤਾਂ ਕਿ ਬਰਫ਼ ਦੀ ਠੰਢ ਨੱਕ ਦੇ ਅੰਦਰ ਪਹੁੰਚ ਜਾਵੇ। ਅਜਿਹਾ ਕਰਨ ਨਾਲ ਨੱਕ 'ਚੋਂ ਖੂਨ ਆਉਣਾ ਬੰਦ ਹੋ ਸਕਦਾ ਹੈ। ਬਰਫ਼ ਦੀ ਠੰਢ ਖੂਨ ਦੇ ਥੱਕੇ ਨੂੰ ਰੋਕਣ ਅਤੇ ਖੂਨ ਵਹਿਣ ਨੂੰ ਰੋਕਣ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਂਦੀ ਹੈ।

ਹੋਰ ਪੜ੍ਹੋ : ਜੇਕਰ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇੰਝ ਕਰੋ ਲੌਂਗ ਦਾ ਸੇਵਨ

6. ਅਸੈਂਸ਼ੀਅਲ ਆਇਲ ਨਾਲ ਵੀ ਨਕਸੀਰ ਫੱਟਣ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਸ ਦੇ ਲਈ ਤੁਸੀਂ ਇੱਕ ਕੱਪ ਪਾਣੀ ਵਿੱਚ ਲੈਵੇਂਡਰ ਆਇਲ ਦੀਆਂ ਕੁਝ ਬੂੰਦਾਂ ਪਾਓ। ਪੇਪਰ ਟਾਵਲ ਨੂੰ ਪਾਣੀ 'ਚ ਡੁਬੋ ਕੇ ਕੱਢ ਲਓ ਅਤੇ ਪਾਣੀ ਨੂੰ ਨਿਚੋੜ ਲਓ। ਇਸ ਨੂੰ ਨੱਕ 'ਤੇ ਰੱਖੋ। ਦੋ ਮਿੰਟ ਲਈ ਹਲਕਾ ਦਬਾਓ। ਤੁਸੀਂ ਇਸ ਪਾਣੀ ਦੀਆਂ ਕੁਝ ਬੂੰਦਾਂ ਨੱਕ ਵਿੱਚ ਵੀ ਪਾ ਸਕਦੇ ਹੋ। ਲਵੈਂਡਰ ਤੇਲ ਨੱਕ ਦੀਆਂ ਖੂਨ ਦੀਆਂ ਨਾੜੀਆਂ ਨੂੰ ਠੀਕ ਕਰਦਾ ਹੈ।

ਇਨ੍ਹਾਂ ਘਰੇਲੂ ਓਪਾਅ ਤੋਂ ਇਲਾਵਾ ਜੇਕਰ ਲਗਾਤਾਰ ਇਹ ਸਮੱਸਿਆ ਆਉਂਦੀ ਹੈ ਤਾਂ ਡਾਕਟਰੀ ਸਲਾਹ ਜ਼ਰੂਰ ਲਵੋ।

You may also like