Advertisment

ਸਿਧਾਰਥ ਸ਼ੁਕਲਾ ਦੇ ਨਾਂਅ ’ਤੇ ਅਦਾਕਾਰਾ ਰਸ਼ਮੀ ਦੇਸਾਈ ਨਾਲ ਯੂਜ਼ਰ ਨੇ ਕੀਤੀ ਗੰਦੀ ਹਰਕਤ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ

author-image
By Rupinder Kaler
New Update
ਸਿਧਾਰਥ ਸ਼ੁਕਲਾ ਦੇ ਨਾਂਅ ’ਤੇ ਅਦਾਕਾਰਾ ਰਸ਼ਮੀ ਦੇਸਾਈ ਨਾਲ ਯੂਜ਼ਰ ਨੇ ਕੀਤੀ ਗੰਦੀ ਹਰਕਤ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ
Advertisment
ਸੋਸ਼ਲ ਮੀਡੀਆ ਦੇ ਜਿੱਥੇ ਕਈ ਫਾਇਦੇ ਨੇ ਉੱਥੇ ਕਈ ਵਾਰ ਇਸ ਦੇ ਨੁਕਸਾਨ ਵੀ ਉਠਾਉਣੇ ਪੈ ਜਾਂਦੇ ਹਨ । ਅਜਿਹਾ ਹੀ ਕੁਝ ਹੋਇਆ ਹੈ ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨਾਲ । ਰਸ਼ਮੀ ਨਾਲ ਟਵਿੱਟਰ 'ਤੇ ਇਕ ਯੂਜ਼ਰਜ਼ ਨੇ ਉਨ੍ਹਾਂ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਤਾਂ ਐਕਟ੍ਰੈੱਸ ਨੇ ਵੀ ਉਨ੍ਹਾਂ ਦਾ ਜ਼ਬਰਦਸਤ ਜਵਾਬ ਦਿੱਤਾ। ਕੁਝ ਦਿਨ ਪਹਿਲਾਂ ਰਸ਼ਮੀ ਨੂੰ 'ਸੜਕ 2' ਦੀ ਵਜ੍ਹਾ ਨਾਲ ਟ੍ਰੋਲ ਕੀਤਾ ਗਿਆ ਸੀ ਹੁਣ ਯੂਜ਼ਰਜ਼ ਨੇ ਉਨ੍ਹਾਂ ਨੂੰ ਸਿਧਾਰਥ ਸ਼ੁਕਲਾ ਦੇ ਨਾਮ 'ਤੇ ਟ੍ਰੋਲ ਕਰਨ ਦੀ ਕੀਤੀ ਕੋਸ਼ਿਸ਼, ਪਰ ਐਕਟ੍ਰੈੱਸ ਨੇ ਵੀ ਯੂਜ਼ਰਜ਼ ਨੂੰ ਬਹੁਤ ਵਧੀਆ ਜਵਾਬ ਦਿੱਤਾ। https://www.instagram.com/p/CEo2wZ6jWv5/ ਤੁਹਾਨੂੰ ਯਾਦ ਹੋਵੇਗਾ ਜਦ ਰਸ਼ਮੀ ਦੇਸਾਈ 'ਬਿੱਗ ਬੌਸ 13' 'ਚ ਨਜ਼ਰ ਆਈ ਸੀ, ਤਦ ਰਸ਼ਮੀ ਦੇ ਸਿਧਾਰਥ ਸ਼ੁਕਲਾ ਨਾਲ ਕਾਫ਼ੀ ਝਗੜੇ ਹੋਏ ਸੀ। ਦੋਵੇਂ ਇਕ ਦੂਸਰੇ ਦੇ ਦੁਸ਼ਮਣ ਬਣ ਗਏ। ਦੋਵਾਂ ਨੇ ਇਕ ਦੂਸਰੇ ਨੂੰ ਕਾਫ਼ੀ ਬੁਰਾ ਭਲਾ ਵੀ ਕਿਹਾ ਸੀ। ਯੂਜ਼ਰਜ਼ ਨੇ ਰਸ਼ਮੀ ਨੂੰ ਬੁਰਾ ਭਲਾ ਕਹਿਣ ਦੌਰਾਨ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਉਸ ਨੂੰ ਪੜ੍ਹ ਕੇ ਕਿਸੇ ਨੂੰ ਵੀ ਗੁੱਸਾ ਜਾਵੇ, ਪਰ ਰਸ਼ਮੀ ਦੇਸਾਈ ਨੇ ਬਿਲਕੁਲ ਗੁੱਸਾ ਨਹੀਂ ਕੀਤਾ ਬਲਕਿ ਯੂਜ਼ਰਜ਼ ਨੂੰ ਬਹੁਤ ਹੀ ਪਿਆਰ ਨਾਲ ਜਵਾਬ ਦਿੱਤਾ। publive-image ਐਕਟ੍ਰੈੱਸ ਨੇ ਨਾ ਸਿਰਫ਼ ਪਿਆਰ ਨਾਲ ਜਵਾਬ ਦਿੱਤਾ, ਬਲਕਿ ਉਨ੍ਹਾਂ ਦਾ ਧੰਨਵਾਦ ਕੀਤਾ। ਯੂਜ਼ਰਜ਼ ਦੀ ਬਦਤਮੀਜ਼ੀ ਭਰੇ ਟਵੀਟ ਦਾ ਜਵਾਬ ਦਿੰਦੇ ਹੋਏ ਐਕਟ੍ਰੈੱਸ ਨੇ ਲਿਖਿਆ ‘ਤੁਹਾਡੇ ਅਸ਼ੀਰਵਾਦ ਲਈ ਧੰਨਵਾਦ। ਸਵੇਰੇ ਉੱਠ ਕੇ ਇਹ ਦੇਖਣਾ ਬਹੁਤ ਵੱਡੀ ਗੱਲ ਹੈ ਕਿ ਆਪਣੇ ਬਿਜ਼ੀ ਸ਼ੈਡਿਊਲ 'ਚ ਮੇਰੇ ਬਾਰੇ ਸੋਚਿਆ ਤੇ ਮੇਰੇ ਲਈ ਸਮਾਂ ਕੱਢਿਆ। ਜੋ ਲੋਕ ਮੈਨੂੰ ਨਫ਼ਰਤ ਕਰਦੇ ਹਨ ਉਹ ਇਹ ਸੁਣ ਕੇ ਬਹੁਤ ਖੁਸ਼ ਹੋਣਗੇ ਧੰਨਵਾਦ’। https://www.instagram.com/p/CElQDy6B4oW/
Advertisment

Stay updated with the latest news headlines.

Follow us:
Advertisment
Advertisment
Latest Stories
Advertisment