ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਵਿਟਾਮਿਨ ਡੀ ਦੀ ਕਮੀ ਕਰ ਸਕਦੇ ਹੋ ਦੂਰ

written by Shaminder | September 02, 2021

ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਜ਼ਰੂਰੀ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ । ਇਸ ਦੇ ਲਈ ਸਰੀਰ ਨੂੰ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ ਦੀ ਲੋੜ ਹੁੰਦੀ ਹੈ । ਅੱਜ ਅਸੀਂ ਸਰੀਰ ਦੇ ਲਈ ਜ਼ਰੂਰੀ ਤੱਤ ਵਿਟਾਮਿਨ ਡੀ (Vitamin D) ਬਾਰੇ ਦੱਸਾਂਗੇ । ਜਿਸ ਦੀ ਕਮੀ ਕਾਰਨ ਸਾਨੂੰ ਹੱਡੀਆਂ ਅਤੇ ਮਾਸ ਪੇਸ਼ੀਆਂ ਦੇ ਕਮਜ਼ੋਰ ਹੋਣ, ਥਕਾਣ, ਆਲਸ ਸਣੇ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

milk

ਹੋਰ ਪੜ੍ਹੋ : ‘ਯਾਰ ਅਣਮੁੱਲੇ ਰਿਟਰਨਜ਼’ ਫ਼ਿਲਮ ਦਾ ਨਵਾਂ ਗੀਤ ‘ਯਾਰੀਆਂ ਦੀ ਕਸਮ’ ਜਲਦ ਹੋ ਰਿਹਾ ਹੈ ਰਿਲੀਜ਼

ਪਰ ਕੁਝ ਚੀਜ਼ਾਂ ਦਾ ਸੇਵਨ ਕਰਕੇ ਤੁਸੀਂ ਵਿਟਾਮਿਨ ਡੀ ਦੀ ਕਮੀ ਨੂੂੰ ਪੂਰਾ ਕਰ ਸਕਦੇ ਹੋ । ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦਾ ਇਸਤੇਮਾਲ ਕਰਕੇ ਤੁਸੀਂ ਵਿਟਾਮਿਨ ਡੀ ਕਮੀ ਦੂਰ ਕਰ ਸਕਦੇ ਹੋ । ਇਸ ਤੋਂ ਇਲਾਵਾ ਧੁੱਪ ਵੀ ਵਿਟਾਮਿਨ ਡੀ ਦਾ ਵਧੀਆ ਸਰੋਤ ਹੈ ।

carrot-juice

ਅੱਜ ਕੱਲ੍ਹ ਅਸੀਂ ਆਪਣਾ ਜ਼ਿਆਦਾਤਰ ਸਮਾਂ ਬੰਦ ਕਮਰਿਆਂ ‘ਚ ਹੀ ਬਿਤਾਉਂਦੇ ਹਾਂ । ਜਿਸ ਕਾਰਨ ਅਸੀਂ ਕਦੇ ਵੀ ਧੁੱਪ ਨਹੀਂ ਲੈਂਦੇ । ਪਰ ਸਰਦੀਆਂ ‘ਚ ਧੁੱਪ ‘ਚ ਬੈਠਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ । ਧੁੱਪ ‘ਚ ਬੈਠਣ ਨਾਲ ਵਿਟਾਮਿਨ ਡੀ ਮਿਲਦਾ ਹੈ ਅਤੇ ਵਿਟਾਮਿਨ ਡੀ ਦੀ ਕਮੀ ਨਹੀਂ ਹੁੰਦੀ । ਇਸ ਤੋਂ ਇਲਾਵਾ ਗਾਜਰ ਦਾ ਜੂਸ ਇਸਤੇਮਾਲ ਕਰਕੇ ਵੀ ਤੁਸੀਂ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ ।

 

0 Comments
0

You may also like