ਸੂਫੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਦੀ ਹਾਲਤ ਗੰਭੀਰ, ਲੁਧਿਆਣੇ ਦੇ ਹਸਪਤਾਲ ਵਿੱਚ ਭਰਤੀ

Written by  Rupinder Kaler   |  November 10th 2020 11:08 AM  |  Updated: November 10th 2020 11:26 AM

ਸੂਫੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਦੀ ਹਾਲਤ ਗੰਭੀਰ, ਲੁਧਿਆਣੇ ਦੇ ਹਸਪਤਾਲ ਵਿੱਚ ਭਰਤੀ

ਸੰਗੀਤ ਜਗਤ ਤੋਂ ਇੱਕ ਬੁਰੀ ਖ਼ਬਰ ਆਈ ਹੈ, ਸੂਫੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਨੂੰ ਗੰਭੀਰ ਬਿਮਾਰੀ ਦੇ ਚਲਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਉਹਨਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਵੈਂਟੀਲੇਟਰ ਤੇ ਰੱਖਿਆ ਗਿਆ ਹੈ ।ਖ਼ਬਰਾਂ ਦੀ ਮੰਨੀਏ ਤਾਂ ਉਹ ਦਿਲ ਅਤੇ ਗੁਰਦਿਆਂ ਨਾਲ ਸਬੰਧਿਤ ਸਮੱਸਿਆਵਾਂ ਨਾਲ ਜੂਝ ਰਹੇ ਹਨ ।

ਉਸਤਾਦ ਸ਼ੋਕਤ ਅਲੀ ਮਤੋਈ

ਹੋਰ ਪੜ੍ਹੋ :

ਉਸਤਾਦ ਸ਼ੋਕਤ ਅਲੀ ਮਤੋਈ

ਇਸ ਸਭ ਨੂੰ ਲੈ ਕੇ ਉਹਨਾਂ ਦਾ ਪਿਛਲੇ ਕੁਝ ਦਿਨਾਂ ਤੋਂ ਇਲਾਜ਼ ਚੱਲ ਰਿਹਾ ਸੀ ਪਰ ਇਸ ਦੌਰਾਨ ਉਹਨਾਂ ਨੂੰ ਡੇਂਗੂ ਦੀ ਸ਼ਿਕਾਇਤ ਹੋ ਗਈ ਤੇ ਉਹਨਾਂ ਦੇ ਖੁਨ ਵਿੱਚ ਸੱੈਲਾਂ ਦਾ ਪੱਧਰ ਘੱਟ ਗਿਆ । ਉਧਰ ਇਸ ਖ਼ਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਚਿੰਤਾ ਦੀ ਲਹਿਰ ਪਾਈ ਜਾ ਰਹੀ ਹੈ ।

SHAUKAT ALI

ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੇ ਛੇਤੀ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹੈ । ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸੂਫੀ ਗਾਇਕੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੀਆਂ ਮਹਿਫਲਾ ਵਿੱਚ ਲੋਕਾਂ ਦੀ ਭੀੜ ਆਮ ਦਿਖਾਈ ਦਿੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network