ਪੰਜਾਬ ਦੇ ਸੱਭਿਅਚਾਰ ਦੀਆਂ ਸਿਫ਼ਤਾਂ ਕਰਦਾ ਹੈ ਐਮੀ ਵਿਰਕ ਅਤੇ ਮੰਨਤ ਨੂਰ ਦਾ ਇਹ ਨਵਾਂ ਗੀਤ 

written by Shaminder | May 10, 2019

ਪੰਜਾਬੀ ਫ਼ਿਲਮ ਮੁਕਲਾਵਾ ਦਾ ਗੀਤ 'ਜੁੱਤੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਗਾਇਕਾ ਮੰਨਤ ਨੂਰ ਅਤੇ ਐਮੀ ਵਿਰਕ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।ਇਸ ਗੀਤ ਨੂੰ ਸੋਨਮ ਬਾਜਵਾ ਅਤੇ ਐਮੀ ਵਿਰਕ 'ਤੇ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ । ਇਸ ਗੀਤ 'ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਹੋਰ ਵੇਖੋ :ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਲੈ ਕੇ ਆਉਂਦਾ ਹੈ ‘ਮੁਕਲਾਵਾ’ ਫ਼ਿਲਮ ਦਾ ਟਰੇਲਰ, ਦੇਖੋ ਵੀਡਿਓ https://www.instagram.com/p/BxOzP2shZ1F/ ਇਸ ਗੀਤ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ  ਹੈ ਜਦਕਿ ਬੋਲ ਰਾਜੂ ਵਰਮਾ ਨੇ ਲਿਖੇ ਨੇ । ਦੱਸ ਦਈਏ ਕਿ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਇਹ ਫ਼ਿਲਮ ਚੌਵੀ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ । https://www.instagram.com/p/BxP80yNBWPM/ ਮੁਕਲਾਵਾ ਵਿਆਹ ਦੀ ਇੱਕ ਰਸਮ ਹੈ । ਜਿਸ ‘ਚ ਇੱਕ ਵਿਆਹੁਤਾ ਨੂੰ ਉਸ ਦੇ  ਪੇਕੇ ਘਰੋਂ ਲੈਣ ਲਈ ਉਸ ਦਾ ਪਤੀ ਪਹੁੰਚਦਾ ਹੈ । ਇਸ ਫ਼ਿਲਮ ‘ਚ ਐਮੀ ਵਿਰਕ,ਸੋਨਮ ਬਾਜਵਾ,ਗੁਰਪ੍ਰੀਤ ਘੁੱਗੀ ਕਰਮਜੀਤ ਅਨਮੋਲ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਇਹ ਫ਼ਿਲਮ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ,ਇਸ ਫ਼ਿਲਮ ਦੀ ਸ਼ੂਟਿੰਗ ਸਤੰਬਰ ਦੋ ਹਜ਼ਾਰ ਅਠਾਰਾਂ ‘ਚ ਸ਼ੁਰੂ ਹੋਈ ਸੀ ।

0 Comments
0

You may also like