ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਮਜੀਤ ਅਨਮੋਲ ਨੇ ਗਾਈ ਵਾਰ ,ਵੇਖੋ ਵੀਡਿਓ 

Written by  Shaminder   |  December 21st 2018 12:20 PM  |  Updated: December 21st 2018 12:24 PM

ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਮਜੀਤ ਅਨਮੋਲ ਨੇ ਗਾਈ ਵਾਰ ,ਵੇਖੋ ਵੀਡਿਓ 

ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਦੇਸ਼ ਅਤੇ ਕੌਮ ਦੀ ਖਾਤਿਰ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ । ਉਨ੍ਹਾਂ ਕੁਰਬਾਨੀਆਂ ਦੀ ਬਦੌਲਤ ਹੀ ਸਿੱਖ ਧਰਮ ਆਪਣੀ ਚੜ੍ਹਦੀ ਕਲਾ 'ਚ ਹੈ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ । ਉਨ੍ਹਾਂ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੱਥੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਵਾਰ ਦਿੱਤਾ ਉੱਥੇ ਹੀ ਉਨ੍ਹਾਂ ਨੇ ਖੁਦ ਆਪਣਾ ਆਪ ਵਾਰ ਦਿੱਤਾ ਅਤੇ ਆਪਣਾ ਪੂਰਾ ਪਰਿਵਾਰ ਵੀ ਦੇਸ਼ ਅਤੇ ਕੌਮ ਲਈ ਕੁਰਬਾਨ ਕਰ ਦਿੱਤਾ । ਉਨ੍ਹਾਂ ਦੀ ਲਾਸਾਨੀ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ । ਦਰਅਸਲ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੀ ਇੱਕ ਵਾਰ ਕੱਢੀ ਹੈ ਕਰਮਜੀਤ ਅਨਮੋਲ ਨੇ , ਜੋ ਕਿ ਰਿਲੀਜ਼ ਹੋ ਚੁੱਕੀ ਹੈ ।

ਹੋਰ ਵੇਖੋ : ਦਰਸ਼ਨ ਲੱਖੇਵਾਲ ਨੂੰ ਫਰਸ਼ ਤੋਂ ਅਰਸ਼ ਤੱਕ ਪਹਹੁੰਚਾਉਣ ਵਾਲੇ ਹਨ ਬੱਬੂ ਮਾਨ, ਦੇਖੋ ਵੀਡਿਓ

https://www.youtube.com/watch?v=W0U1Gr5bXvE&fbclid=IwAR1fSDeGp_htRGe7aPt0sL5zq4LZVJnkSwy0TLB-wwh3oyJE2elN3xYd9wg

ਕਰਮਜੀਤ ਅਨਮੋਲ ਨੇ ਬਾਬਾ ਅਜੀਤ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਇੱਕ ਵਾਰ ਗਾਈ ਹੈ ।ਇਸ ਵਾਰ ਦਾ ਪਹਿਲਾ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਇਸ ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ  ਬਾਬਾ ਅਜੀਤ ਸਿੰਘ ਜੀ ਦੇ ਸ਼ਹੀਦੀ ਨੂੰ ਸਮਰਪਿਤ ਇਸ ਵਾਰ ਨੂੰ ਕਰਮਜੀਤ ਅਨਮੋਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।

vaar baba ajit singh ji by karmjit anmol vaar baba ajit singh ji by karmjit anmol

 

ਇਸ ਵਾਰ ਦਾ ਵੀਡਿਓ ਪਰਮ ਧੀਮਾਨ ਨੇ ਤਿਆਰ ਕੀਤਾ ਹੈ । ਇਸ ਦੇ ਨਾਲ ਕਰਮਜੀਤ ਅਨਮੋਲ ਦੇ ਸਾਥੀ ਸੈਮ ਨੇ ਵੀ ਇਸ ਵੀਡਿਓ ਨੂੰ ਬਨਾਉਣ ‘ਚ ਸਾਥ ਦਿੱਤਾ ਹੈ । ਕਰਮਜੀਤ ਅਨਮੋਲ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੀ ਇਹ ਛੋਟੀ ਜਿਹੀ ਕੋਸ਼ਿਸ਼ ਲੋਕਾਂ ਨੂੰ ਜ਼ਰੂਰ ਪਸੰਦ ਆਏਗੀ । ਦੱਸ ਦਈਏ ਕਿ ਕਰਮਜੀਤ ਅਨਮੋਲ ਜਿੱਥੇ ਅਦਾਕਾਰੀ ‘ਚ ਆਪਣੇ ਜੌਹਰ ਵਿਖਾ ਚੁੱਕੇ ਨੇ । ਉੱਥੇ ਹੀ  ਹੁਣ ਉਹ ਗਾਇਕੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਨੇ । ਹੁਣ ਤੱਕ ਉਹ ਕਈ ਫਿਲਮਾਂ ਲਈ ਗੀਤ ਗਾ ਚੁੱਕੇ ਨੇ ਅਤੇ ਉਨ੍ਹਾਂ ਦੀ ਗਾਇਕੀ ਵੀ ਓਨੀ ਹੀ ਮਕਬੂਲ ਹੋ ਰਹੀ ਹੈ ਜਿੰਨੀ ਕਿ ਉਨ੍ਹਾਂ ਦੀ ਐਕਟਿੰਗ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network