ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੈਸ਼ਾਲੀ ਠੱਕਰ ਦੀ ਆਖ਼ਰੀ ਵੀਡੀਓ, ਵੇਖੋ ਵੀਡੀਓ

written by Pushp Raj | October 20, 2022 04:28pm

Vaishali Thakkar's last video from hospital: 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰਾ ਵੈਸ਼ਾਲੀ ਠੱਕਰ ਦੇ ਦਿਹਾਂਤ ਨਾਲ ਟੀਵੀ ਜਗਤ ਵਿੱਚ ਸੋਗ ਦੀ ਲਹਿਲ ਹੈ। ਇੰਦੌਰ ਪੁਲਿਸ ਨੇ ਵੈਸ਼ਾਲੀ ਠੱਕਰ ਦੇ ਗੁਆਂਢੀ ਤੇ ਸਾਬਕਾ ਬੁਆਏਫ੍ਰੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੌਤ ਤੋਂ ਬਾਅਦ ਅਦਾਕਾਰਾ ਦੀ ਆਖ਼ਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Image Source : Instagram

ਅਦਾਕਾਰਾ ਵੈਸ਼ਾਲੀ ਠੱਕਰ ਦੇ ਖੁਦਕੁਸ਼ੀ ਮਾਮਲੇ ਨੇ ਇਸ ਸਮੇਂ ਕਾਫੀ ਸੁਰਖੀਆਂ ਬਟੋਰੀਆਂ ਹਨ। ਛੋਟੀ ਉਮਰ 'ਚ ਵੈਸ਼ਾਲੀ ਦੇ ਇਸ ਕਦਮ ਨੇ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਦੀ ਮੌਤ ਉਸ ਦੇ ਫੈਨਜ਼ ਲਈ ਇੱਕ ਵੱਡਾ ਝਟਕਾ ਹੈ। ਯੇਵੈਸ਼ਾਲੀ ਨੇ ਆਪਣੇ ਇੰਦੌਰਾ ਸਥਿਤ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ। ਮੌਤ ਤੋਂ ਪਹਿਲਾਂ ਵੈਸ਼ਾਲੀ ਨੇ ਇੱਕ ਸੁਸਾਈਡ ਨੋਟ ਲਿਖਿਆ ਸੀ, ਜਿਸ 'ਚ ਉਸ ਨੇ ਆਪਣੀ ਮੌਤ ਲਈ ਆਪਣੇ ਗੁਆਂਢੀ ਤੇ ਉਸ ਦੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਅਦਾਕਾਰਾ ਦੇ ਦਿਹਾਂਤ ਤੋਂ ਬਾਅਦ ਉਸ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਉਸ ਸਮੇਂ ਦੀ ਜਦੋਂ ਵੈਸ਼ਾਲੀ ਹਸਪਤਾਲ ਵਿੱਚ ਭਰਤੀ ਸੀ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਵੈਸ਼ਾਲੀ ਜ਼ਿੰਦਗੀ ਦੇ ਬਾਰੇ ਗੱਲ ਕਰ ਰਹੀ ਹੈ।

Image Source : Instagram

ਵਾਇਰਲ ਹੋ ਰਹੀ ਇਹ ਵੀਡੀਓ ਵੈਸ਼ਾਲੀ ਨੇ ਹਸਪਤਾਲ ਵਿੱਚ ਬਣਾਇਆ ਸੀ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੈਸ਼ਾਲੀ ਹਸਪਤਾਲ ਦੇ ਬੈਡ ਉੱਤੇ ਲੰਮੇਂ ਪਈ ਹੋਈ ਹੈ। ਉਹ ਸਭ ਦੀ ਜ਼ਿੰਦਗੀ ਨੂੰ ਬੇਹੱਦ ਕੀਮਤੀ ਦੱਸ ਰਹੀ ਹੈ।

ਵੈਸ਼ਾਲੀ ਆਪਣੇ ਫੈਨਜ਼ ਨੂੰ ਕਹਿ ਰਹੀ ਹੈ 'ਇਹ ਜੋ ਜ਼ਿੰਦਗੀ ਹੈ ਨਾਂ ਦੋਸਤੋ, ਇਹ ਬਹੁਤ ਕੀਮਤੀ ਹੈ। ਤੁਸੀਂ ਲੋਕ ਜੋ ਇਹ ਬੇਕਾਰ ਦੇ ਕੰਮਾਂ ਵਿੱਚ ਲੱਗੇ ਹੋਏ ਹੋ, ਇਹ ਕਰਨਾ ਬੰਦ ਕਰ ਦਿਓ। ਬਾਹਰ ਦਾ ਖਾਣਾ-ਪੀਣਾ , ਸਟ੍ਰੀਮ ਪਾਰਟੀਆਂ ਕਰਨਾ, ਆਪਣੇ ਨਿਬਾ-ਨਬੀ ਨਾਲ ਮਾਮੂਲੀ ਝਗੜਾ ਹੋਇਆ ਨਹੀਂ ਕਿ ਦੇਵਦਾਸ ਵਾਂਗ ਸ਼ਰਾਬ ਦੇ ਨਸ਼ੇ ਵਿੱਚ ਡੁੱਬ ਜਾਣਾ ਅਤੇ ਆਪਣੇ ਲੀਵਰ ਨੂੰ ਸੜਨਾ। ਦੋਸਤੋ ਮੈਨੂੰ ਬਹੁਤ ਗੰਦਾ ਵਾਇਰਲ ਬੁਖਾਰ ਹੈ। ਇਸ ਵੀਡੀਓ 'ਚ ਉਹ ਜਲਦੀ ਠੀਕ ਹੋਣ ਅਤੇ ਦੁਬਾਰਾ ਵੀਡੀਓ ਬਣਾਉਣ ਦੀ ਗੱਲ ਕਰ ਰਹੀ ਹੈ।

image source: Instagram

ਹੋਰ ਪੜ੍ਹੋ: ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਕਾਜੋਲ, ਪੈਸੇ ਮੰਗਣ ਆਏ ਬੱਚਿਆਂ ਨਾਲ ਕੀਤਾ ਅਜਿਹਾ ਕੀ ਵਾਇਰਲ ਹੋ ਰਹੀ ਵੀਡੀਓ

ਵੈਸ਼ਾਲੀ ਦੀ ਮੌਤ ਤੋਂ ਬਾਅਦ ਹੁਣ ਉਸ ਦਾ ਇਹ ਵੀਡੀਓ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਲੋਕ ਇਸ ਵੀਡੀਓ 'ਤੇ ਕਮੈਂਟ ਕਰਕੇ ਵੈਸ਼ਾਲੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ। ਅਦਾਕਾਰਾ ਦੇ ਫੈਨਜ਼ ਉਸ ਦੀ ਇਸ ਵੀਡੀਓ ਨੂੰ ਵੇਖ ਕੇ ਉਸ ਨੂੰ ਯਾਦ ਕਰ ਰਹੇ ਹਨ।

You may also like