ਪਿਆਰ ਦੇ ਦਰਦ ਨੂੰ ਬਿਆਨ ਕਰਦਾ ਹੈ ਫ਼ਿਲਮ ‘ਕਲੰਕ’ ਦਾ ਟਾਈਟਲ ਟਰੈਕ, ਅਰਿਜੀਤ ਸਿੰਘ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  March 31st 2019 01:21 PM  |  Updated: March 31st 2019 01:31 PM

ਪਿਆਰ ਦੇ ਦਰਦ ਨੂੰ ਬਿਆਨ ਕਰਦਾ ਹੈ ਫ਼ਿਲਮ ‘ਕਲੰਕ’ ਦਾ ਟਾਈਟਲ ਟਰੈਕ, ਅਰਿਜੀਤ ਸਿੰਘ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਕਰਨ ਜੌਹਰ ਦੀ ਮੋਸਟ ਅਵੇਟਡ ਫ਼ਿਲਮ ਕਲੰਕ ਜਿਸ ਨੂੰ ਲੈ ਕੇ ਪ੍ਰਸ਼ੰਸ਼ਕ ਕਾਫੀ ਉਤਸੁਕ ਹਨ ਅਤੇ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਕਲੰਕ ਗਾਣੇ ਨੂੰ ਆਲੀਆ ਭੱਟ ਅਤੇ ਵਰੁਣ ਧਵਨ ਉੱਤੇ ਫ਼ਿਲਮਾਇਆ ਗਿਆ ਹੈ। ਇੰਡੀਆ ਦੇ ਫੇਮਸ ਗਾਇਕ ਅਰਿਜੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਇਸ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਹਨ। ਕਲੰਕ ਗਾਣੇ ਦੇ ਬੋਲ ਅਮਿਤਾਭ  ਭੱਟਾਚਾਰੀਆ ਨੇ ਕਲਮਬੰਧ ਕੀਤੇ ਹਨ ਅਤੇ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਪ੍ਰੀਤਮ ਨੇ ਦਿੱਤਾ ਹੈ। ਟਾਈਟਲ ਟਰੈਕ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਅਰਿਜੀਤ ਵੱਲੋਂ ਗਾਇਆ ਕਲੰਕ ਗੀਤ ਟਰੈਡਿੰਗ ‘ਚ ਛਾਇਆ ਹੋਇਆ ਹੈ ਹੁਣ ਤੱਕ ਅੱਠ ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਹੋਰ ਵੇਖੋ:ਕੁਲਵਿੰਦਰ ਬਿੱਲਾ ਤੋਂ ਸਿੱਖੋ ਕਿਵੇਂ ਕ੍ਰਿਕਟ ਮੈਚ ‘ਚ ਹਾਰੀ ਹੋਈ ਬਾਜ਼ੀ ਜਿੱਤੀ ਜਾਂਦੀ ਹੈ, ਦੇਖੋ ਵੀਡੀਓ

ਕਰਨ ਜੌਹਰ ਦੀ ਮਲਟੀ ਸਟਾਰਰ ਫ਼ਿਲਮ ਕਲੰਕ ਜਿਸ 'ਚ ਵਰੁਣ ਅਤੇ ਆਲੀਆ ਤੋਂ ਇਲਾਵਾ ਆਦਿਤਿਆ ਰਾਏ ਕਪੂਰ ਤੇ ਸੋਨਾਕਸ਼ੀ ਸਿਨਹਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਫ਼ਿਲਮ ਨਾਲ ਲੰਮੇ ਅਰਸੇ ਤੋਂ ਬਾਅਦ ਦਿੱਗਜ ਕਲਾਕਾਰ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਇਕੱਠੇ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਫ਼ਿਲਮ ਕਲੰਕ ਨੂੰ ਅਭਿਸ਼ੇਕ ਵਰਮਾ ਨੇ ਡਾਇਰੈਕਟ ਕੀਤਾ ਹੈ। ਬਾਲੀਵੁੱਡ ਮੂਵੀ ਕਲੰਕ 17 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network