ਕਰਗਿਲ ਦੀ ਹੱਡ ਕੰਬਾਊ ਠੰਡ 'ਚ ਫਿਲਮ 'ਕਲੰਕ' ਦੀ ਸ਼ੂਟਿੰਗ,ਵਰੁਣ ਧਵਨ ਨੇ ਸਾਂਝੀ ਕੀਤੀ ਫੋਟੋ 

Written by  Shaminder   |  October 11th 2018 10:27 AM  |  Updated: October 11th 2018 12:59 PM

ਕਰਗਿਲ ਦੀ ਹੱਡ ਕੰਬਾਊ ਠੰਡ 'ਚ ਫਿਲਮ 'ਕਲੰਕ' ਦੀ ਸ਼ੂਟਿੰਗ,ਵਰੁਣ ਧਵਨ ਨੇ ਸਾਂਝੀ ਕੀਤੀ ਫੋਟੋ 

ਵਰੁਣ ਧਵਨ ਆਪਣੀ ਨਵੀਂ ਫਿਲਮ 'ਕਲੰਕ' ਦੀ ਸ਼ੂਟਿੰਗ ਲਈ ਤਿਆਰ ਨੇ । 'ਇਸਤਰੀ' ਅਤੇ 'ਸੂਈ ਧਾਗਾ'  ਤੋਂ ਬਾਅਦ ਹੁਣ ਆਪਣੇ ਨਵੇਂ ਪ੍ਰਾਜੈਕਟ ਲਈ ਜੁਟ ਗਏ ਨੇ । ਕਲੰਕ ਫਿਲਮ ਦੀ ਸ਼ੂਟਿੰਗ ਕਰਗਿਲ 'ਚ ਹੋਣੀ ਹੈ ਅਤੇ ਇਸ ਲਈ ਸਟਾਰ ਕਾਸਟ ਉੱਥੇ ਪਹੁੰਚ ਚੁੱਕੀ ਹੈ ਵਰੁਣ ਧਵਨ ਨੇ ਇੱਕ ਫੋਟੋ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਵਰੁਣ ਧਵਨ ਸੈਨਾ ਦੇ ਕੁਝ ਜਵਾਨਾਂ ਨਾਲ ਖੜੇ ਨੇ ।

ਹੋਰ ਵੇਖੋ  : ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ‘ਕਲੰਕ’ ‘ਚ ਆਉਣਗੇ ਨਜ਼ਰ

https://www.instagram.com/p/BowQmysg68l/?hl=en&taken-by=varundvn

ਇਸ ਕੜਾਕੇ ਦੀ ਠੰਡ 'ਚ ਉਨ੍ਹਾਂ ਨੇ ਇਸ ਜਗ੍ਹਾ 'ਤੇ ਸ਼ੂਟਿੰਗ ਵੀ ਕੀਤੀ । ਇਸ ਫਿਲਮ 'ਚ ਆਲੀਆ ਭੱਟ ਵੀ ਉਨ੍ਹਾਂ ਦੇ ਨਾਲ ਨਜ਼ਰ ਆਏਗੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਵਰੁਣ ਨੇ ਇੰਡੀਅਨ ਆਰਮੀ ਦੀ ਬਹਾਦਰੀ ਲਈ ਉਨ੍ਹਾਂ ਨੂੰ ਸਲਾਮ ਵੀ ਕੀਤਾ ਹੈ । ਤੁਹਾਨੂੰ ਦੱਸ ਦਈਏ ਕਿ ਇਸ ਫਿਲਮ 'ਚ ਵਰੁਣ ਤੇ ਆਲੀਆ ਭੱਟ ਰੋਮਾਂਸ ਕਰਦੇ ਨਜ਼ਰ ਆਉਣਗੇ ।

ਇਹ ਦੋਨਾਂ ਦੀ ਇੱਕਠਿਆਂ ਦੀ ਚੌਥੀ ਫਿਲਮ ਹੈ । ਇਸ ਫਿਲਮ 'ਚ ਇਸ ਜੋੜੀ ਤੋਂ ਇਲਾਵਾ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਵੀ ਲੰਬੇ ਅਰਸੇ ਬਾਅਦ ਇੱਕਠਿਆ ਨਜ਼ਰ ਆਉਣਗੇ । ਇਹ ਫਿਲਮ ੨੦੧੯ 'ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੋਵੇਗੀ ਇਸ ਦਾ ਖੁਲਾਸਾ ਅਜੇ ਨਹੀਂ ਹੋ ਸਕਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network