ਜਲੰਧਰ 'ਚ ਵਰੁਣ ਤੇ ਆਲੀਆ ਨੇ ਪਾਏ ਖੂਬ ਭੰਗੜੇ, ਵੀਡੀਓ ਹੋ ਰਿਹਾ ਹੈ ਵਾਇਰਲ

Written by  Aaseen Khan   |  April 12th 2019 05:07 PM  |  Updated: April 12th 2019 05:07 PM

ਜਲੰਧਰ 'ਚ ਵਰੁਣ ਤੇ ਆਲੀਆ ਨੇ ਪਾਏ ਖੂਬ ਭੰਗੜੇ, ਵੀਡੀਓ ਹੋ ਰਿਹਾ ਹੈ ਵਾਇਰਲ

ਜਲੰਧਰ 'ਚ ਵਰੁਣ ਤੇ ਆਲੀਆ ਨੇ ਪਾਏ ਖੂਬ ਭੰਗੜੇ, ਵੀਡੀਓ ਹੋ ਰਿਹਾ ਹੈ ਵਾਇਰਲ : ਵਰੁਣ ਧਵਨ ਅਤੇ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ ਕਲੰਕ ਜਿਹੜੀ 17 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਫ਼ਿਲਮ ਕਲੰਕ ਦਾ ਪ੍ਰਮੋਸ਼ਨਲ ਟੂਰ ਸਿਖ਼ਰਾਂ 'ਤੇ ਹੈ, ਜਿਸ 'ਚ ਆਲੀਆ ਭੱਟ ਅਤੇ ਵਰੁਣ ਧਵਨ ਜੀ ਜਾਨ ਨਾਲ ਲੱਗੇ ਹੋਏ ਹਨ। ਇਸੇ ਸਿਲਸਿਲ੍ਹੇ ਦੇ ਚੱਲਦਿਆਂ ਵਰੁਣ ਧਵਨ ਅਤੇ ਆਲੀਆ ਭੱਟ ਜਲੰਧਰ ਪਹੁੰਚੇ ਜਿੱਥੇ ਦੋਨੋਂ ਪੰਜਾਬ ਦੇ ਰੰਗ 'ਚ ਰੰਗੇ ਨਜ਼ਰ ਆਏ। ਦੋਨੋਂ ਢੋਲ 'ਤੇ ਖੂਬ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।

 

View this post on Instagram

 

More updates from #jalandhar #AliaBhatt #varundhavan

A post shared by Viral Bhayani (@viralbhayani) on

ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵਰੁਣ ਧਵਨ ਅਤੇ ਆਲੀਆ ਭੱਟ ਤੋਂ ਇਲਾਵਾ ਫ਼ਿਲਮ ਕਲੰਕ 'ਚ ਸੰਜੇ ਦੱਤ, ਆਦਿਤਿਆ ਰਾਏ ਕਪੂਰ,ਸੋਨਾਕਸ਼ੀ ਸਿਨ੍ਹਾ ਅਤੇ ਮਾਧੁਰੀ ਦੀਕਸ਼ਿਤ ਵੀ ਨਜ਼ਰ ਆਉਣਗੇ।

ਹੋਰ ਵੇਖੋ : ਫ਼ਿਲਮ '83' ਦੇ ਰੀਲ ਲਾਈਫ ਦੇ ਨਾਇਕ ਲੈ ਰਹੇ ਨੇ ਰੀਅਲ ਲਾਈਫ ਦੇ ਨਾਇਕਾਂ ਤੋਂ ਟਰੇਨਿੰਗ

 

View this post on Instagram

 

जालंधर सत श्री अकाल. Was amazing to be greeted by our airforce when we landed. #india

A post shared by Varun Dhawan (@varundvn) on

ਅਭਿਸ਼ੇਕ ਵਰਮਨ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਪੀਰੀਅਡ ਡਰਾਮਾ ਫ਼ਿਲਮ ਹੋਣ ਵਾਲੀ ਹੈ। ਫ਼ਿਲਮ ਦਾ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਸ ਫ਼ਿਲਮ 'ਚ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ 22 ਸਾਲ ਬਾਅਦ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network