ਵਰੁਣ ਧਵਨ ਨੇ ਫਿਲਮ ਜੁਗ-ਜੁਗ ਜੀਓ ਤੋਂ ਆਪਣਾ ਫਰਸਟ ਲੁੱਕ ਕੀਤਾ ਸ਼ੇਅਰ, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Pushp Raj | May 14, 2022

ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜੁਗ ਜੁਗ ਜੀਓ ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦਾ ਮੋਸ਼ਨ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਹੁਣ ਅਦਾਕਾਰ ਵਰੁਣ ਧਵਨ ਨੇ ਫਿਲਮ ਤੋਂ ਆਪਣਾ ਫਰਸਟ ਲੁੱਕ ਸ਼ੇਅਰ ਕੀਤਾ ਹੈ।

image from instagram

ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫਿਲਮ ਦਾ ਇੱਕ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਵਰੁਣ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, " ਮਹਾਂਮਾਰੀ ਤੋਂ ਬਾਅਦ ਸਿਨੇਮਾਘਰਾਂ ਵਿੱਚ ਵਾਪਸੀ ਮੇਰੀ ਪਹਿਲੀ ਫਿਲਮ। ਇੱਕ ਨਵੇਂ ਵਿਅਕਤੀ ਵਾਂਗ ਮਹਿਸੂਸ ਕਰੋ. ਇਹ ਨਾ ਸੋਚੋ ਕਿ ਮੇਰੇ ਲਈ ਕਾਮੇਡੀ ਤੋਂ ਸ਼ੁਰੂ ਕਰਨ ਦਾ ਕੋਈ ਵਧੀਆ ਤਰੀਕਾ ਹੈ ਅਤੇ @anilskapoor ਸਰ ਅਤੇ @neetu54 ma'am ਨਾਲ ਮਿਲ ਕੇ ਕੰਮ ਕਰਨ ਦਾ ਸਨਮਾਨ ਹੈ। "

ਵਰੁਣ ਧਵਨ ਨੇ ਅੱਗੇ ਲਿਖਿਆ, "ਇਸ ਵਿੱਚ ਹਰ ਚੀਜ਼ ਵਿੱਚ ਮੇਰਾ ਮਿਹਨਤੀ ਪ੍ਰਤਿਭਾਸ਼ਾਲੀ ਸਾਥੀ @kiaraaliaadvani ਹੈ। ਇਸ ਦੇ ਨਾਲ ਹੀ @manieshpaul paaji ਪਿਆਰ ਕਰੋ ਅਤੇ ਅਸੀਂ ਆਪਣੀ ਗੁੜੀਆ @mostlysane ਨੂੰ ਪੇਸ਼ ਕਰ ਰਹੇ ਹਾਂ। ਤੁਹਾਡਾ ਧੰਨਵਾਦ @raj_a_mehta ਇਹ ਇੱਕ ਲੰਬੀ ਖੁਸ਼ਹਾਲ ਭਾਵਨਾਤਮਕ ਯਾਤਰਾ ਰਹੀ ਪਰ ਅਸੀਂ ਇੱਥੇ ਹਾਂ ਭਰਾ। ਅਜੀਬ ਦਿਨ ਇੱਥੇ ਹੈ. ਧੰਨਵਾਦ @karanjohar ਅਤੇ @apoorva1972 ਉਲ ਮੇਰਾ ਪਰਿਵਾਰ ਹੈ ਅਤੇ @azeemdayani ਮਾਸਟਰਮਾਈਂਡ 💛🙏। ਚਲੋ ਇਹ ਜੇਐਮਡੀ ਰੌਕਸ ਕਰੀਏ।"

image from instagram

ਇਸ ਫਿਲਮ ਦੇ ਪੋਸਟਰ ਵਿੱਚ ਕਿਆਰਾ ਅਡਵਾਨੀ ਅਤੇ ਵਰੁਣ ਦੇ ਨਾਲ ਅਭਿਨੇਤਾ ਅਨਿਲ ਕਪੂਰ ਅਤੇ ਅਭਿਨੇਤਰੀ ਨੀਤੂ ਕਪੂਰ ਵੀ ਨਜ਼ਰ ਆ ਰਹੇ ਹਨ। ਰਿਲੀਜ਼ ਹੋਏ ਇਸ ਮੋਸ਼ਨ ਪੋਸਟਰ 'ਚ ਫਿਲਮ ਦੀ ਮੁੱਖ ਸਟਾਰ ਕਾਸਟ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਨੀਤੂ ਕਪੂਰ ਅਤੇ ਅਨਿਲ ਕਪੂਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੀ ਦਿਲਚਸਪ ਅਤੇ ਦਮਦਾਰ ਸਟਾਰ ਕਾਸਟ ਕਾਰਨ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

image from instagram

ਹੋਰ ਪੜ੍ਹੋ : ਵਰੁਣ ਧਵਨ ਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਜੁਗ-ਜੁਗ ਜੀਓ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

ਫਿਲਮ 'ਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਨਿਲ ਕਪੂਰ ਨੇ ਵੀ ਆਪਣੀ ਫਿਲਮ ਦਾ ਮੋਸ਼ਨ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਾ ਨੇ ਕੈਪਸ਼ਨ 'ਚ ਲਿਖਿਆ, ''ਪੂਰੀ ਦੁਨੀਆ 'ਚ ਪਰਿਵਾਰ ਨੂੰ ਮਿਲਣਾ ਮੇਰੀ ਪਸੰਦੀਦਾ ਚੀਜ਼ ਹੈ ਪਰ ਮੈਨੂੰ ਯਕੀਨ ਹੈ ਕਿ ਤੁਸੀਂ ਅਜਿਹਾ ਕਦੇ ਅਨੁਭਵ ਨਹੀਂ ਕੀਤਾ ਹੋਵੇਗਾ।''

ਰਾਜ ਮਹਿਤਾ ਵੱਲੋਂ ਨਿਰਦੇਸ਼ਿਤ ਫਿਲਮ 'ਜੁਗ ਜੁਗ ਜੀਓ' ਧਰਮਾ ਪ੍ਰੋਡਕਸ਼ਨ ਦੇ ਤਹਿਤ ਬਣਾਈ ਗਈ ਹੈ। ਕਿਆਰਾ ਅਤੇ ਵਰੁਣ ਤੋਂ ਇਲਾਵਾ ਫਿਲਮ 'ਚ ਅਨਿਲ ਕਪੂਰ, ਨੀਤੂ ਕਪੂਰ, ਮਨੀਸ਼ ਪਾਲ, ਮਸ਼ਹੂਰ ਯੂਟਿਊਬਰ ਪ੍ਰਜਾਕਤਾ ਕੋਲੀ ਆਦਿ ਨਜ਼ਰ ਆਉਣਗੇ। ਹਾਲਾਂਕਿ ਹੁਣ ਤੱਕ ਮੇਕਰਸ ਨੇ ਫਿਲਮ ਦੀ ਕਹਾਣੀ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ। ਇਹ ਫਿਲਮ ਅਗਲੇ ਮਹੀਨੇ 24 ਜੂਨ ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by VarunDhawan (@varundvn)

You may also like